DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada ਨਸ਼ਾ ਤਸਕਰੀ ਦੇ ਦੋਸ਼ ਹੇਠ ਛੇ ਪੰਜਾਬੀਆਂ ਸਣੇ ਨੌਂ ਗ੍ਰਿਫਤਾਰ

ਮੁਲਜ਼ਮਾਂ ਕੋਲੋਂ 479 ਕਿਲੋ ਕੋਕੀਨ ਬਰਾਮਦ; ਅਮਰੀਕਾ ਤੋਂ ਟਰੱਕਾਂ-ਟਰਾਲਿਆਂ ਰਾਹੀਂ ਲਿਆਂਦਾ ਜਾ ਰਿਹਾ ਸੀ ਨਸ਼ਾ
  • fb
  • twitter
  • whatsapp
  • whatsapp
Advertisement

ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 11 ਜੂਨ

Advertisement

ਪੀਲ ਪੁਲੀਸ ਨੇ 479 ਕਿਲੋ ਕੋਕੀਨ ਸਮੇਤ ਛੇ ਪੰਜਾਬੀਆਂ ਨਾਲ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬੀ ਨੌਜਵਾਨ ਬਰੈਂਪਟਨ, ਕੈਲੇਡਨ ਤੇ ਕੈਂਬ੍ਰਿਜ ਦੇ ਵਾਸੀ ਹਨ। ਬਰਾਮਦ ਕੀਤੇ ਨਸ਼ੇ ਦੀ ਬਾਜ਼ਾਰੀ ਕੀਮਤ 5 ਕਰੋੜ ਡਾਲਰ (300 ਕਰੋੜ ਰੁਪਏ) ਹੈ। ਪੁਲੀਸ ਪੁਲੀਸ ਨੇ ਕੈਨੇਡਾ ਸਰਹੱਦੀ ਸੁਰੱਖਿਆ ਏਜੰਸੀ (ਸੀਬੀਐੱਸਏ) ਅਤੇ ਅਮਰੀਕਾ ਦੇ ਘਰੇਲੂ ਸੁਰੱਖਿਆ ਤੇ ਕਸਟਮ ਵਿਭਾਗ ਦੇ ਸਹਿਯੋਗ ਨਾਲ ਇਹ ਕਾਰਵਾਈ ਕੀਤੀ ਹੈ।

ਜਾਣਕਾਰੀ ਅਨੁਸਾਰ ਇਸ ’ਚੋਂ ਕੁੱਝ ਨਸ਼ਾ ਟਰੱਕਾਂ ’ਚ ਬਣਵਾਏ ਗੁਪਤ ਖਾਨਿਆਂ ’ਚ ਰੱਖਿਆ ਗਿਆ ਸੀ ਤੇ ਕੁਝ ਟੋਰਾਂਟੋ ਵਿਚਲੇ ਤਸਕਰਾਂ ਦੇ ਟਿਕਾਣਿਆਂ ਤੋਂ ਬਰਾਮਦ ਕੀਤਾ ਗਿਆ ਹੈ। ਗ੍ਰਿਫ਼ਤਾਰ ਪੰਜਾਬੀਆਂ ਦੀ ਪਛਾਣ ਬਰੈਂਪਟਨ ਵਾਸੀ ਮਨਪ੍ਰੀਤ ਸਿੰਘ (44) ਤੇ ਅਰਵਿੰਦਰ ਪਵਾਰ (29), ਕੈਲੇਡਨ ਰਹਿੰਦੇ ਗੁਰਤੇਜ ਸਿੰਘ (36) ਤੇ ਕਰਮਜੀਤ ਸਿੰਘ (36), ਕੈਂਬ੍ਰਿਜ ਵਾਸੀ ਸਰਤਾਜ ਸਿੰਘ (27) ਤੇ ਜੌਰਜਟਾਊਨ ਰਹਿੰਦੇ ਸ਼ਿਵਉਂਕਾਰ ਸਿੰਘ ਵਜੋਂ ਹੋਈ ਹੈ। ਇਨ੍ਹਾਂ ਦੇ ਤਿੰਨ ਸਾਥੀ ਹੋਰ ਭਾਈਚਾਰਿਆਂ ਨਾਲ ਸਬੰਧਤ ਹਨ। ਮੁਲਜ਼ਮਾਂ ਕੋਲੋਂ ਦੋ ਬੰਦੂਕਾਂ ਵੀ ਬਰਾਮਦ ਹੋਈਆਂ ਹਨ। ਸਾਰਿਆਂ ਖ਼ਿਲਾਫ਼ 35 ਵੱਖ-ਵੱਖ ਅਪਰਾਧਾਂ ਹੇਠ ਕੇਸ ਦਰਜ ਕੀਤਾ ਗਿਆ ਹੈ।

ਪੁਲੀਸ ਅਨੁਸਾਰ ਅਮਰੀਕਾ ਤੋਂ ਅੰਬੈਸਡਰ ਪੁਲ ਰਸਤੇ ਕੈਨੇਡਾ ਆਏ ਟਰੱਕ-ਟਰਾਲੇ ਦੀ ਤਲਾਸ਼ੀ ਦੌਰਾਨ ਉਸ ਵਿੱਚ ਬਣਾਏ ਵਿਸ਼ੇਸ਼ ਖਾਨਿਆਂ ’ਚ ਲੁਕੋਈ 127 ਕਿਲੋ ਕੋਕੀਨ ਬਰਾਮਦ ਕੀਤੀ ਗਈ। ਇਸੇ ਤਰ੍ਹਾਂ ਪੋਇੰਟ ਐਡਵਰਡ ਸ਼ਹਿਰ ਨੇੜਲੇ ਬਲੂਵਾਟਰ ਬ੍ਰਿਜ ਰਸਤੇ ਆਏ ਟਰਾਲੇ ’ਚੋਂ 50 ਕਿਲੋ ਕੋਕੀਨ ਬਰਾਮਦ ਹੋਈ। ਇਸ ਤੋਂ ਇਲਾਵਾ ਟਰੱਕਾਂ ਰਾਹੀਂ ਆਉਂਦੇ ਸਾਮਾਨ ਵਾਲੇ ਕੁਝ ਗੁਦਾਮਾਂ ਦੀ ਤਲਾਸ਼ੀ ਦੌਰਾਨ 302 ਕਿਲੋ ਨਸ਼ਾ ਫੜਿਆ ਗਿਆ ਹੈ। ਓਂਟਾਰੀਓ ਦੇ ਸੌਲੀਸਿਟਰ ਜਨਰਲ ਮਾਈਕਲ ਐੱਸ ਕੇਰਜ਼ਨਰ ਨੇ ਇਸ ਵੱਡੀ ਪ੍ਰਾਪਤੀ ਲਈ ਪੀਲ ਪੁਲੀਸ ਦੀ ਪਿੱਠ ਥਾਪੜੀ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਏਜੰਸੀਆਂ ਦੇ ਸਹਿਯੋਗ ਨਾਲ ਛੇਤੀ ਹੀ ਨਸ਼ਿਆਂ ’ਤੇ ਕਾਬੂ ਪਾ ਲਿਆ ਜਾਏਗਾ।

Advertisement
×