DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐੱਨਆਈਏ ਨੇ ਪਹਿਲਗਾਮ ਦਹਿਸ਼ਤੀ ਹਮਲੇ ਦੀ ਜਾਂਚ ਆਪਣੇ ਹੱਥਾਂ ’ਚ ਲਈ

ਟੀਮ ਵੱਲੋਂ ਚਸ਼ਮਦੀਦਾਂ ਤੋਂ ਬਾਰੀਕੀ ਨਾਲ ਕੀਤੀ ਜਾ ਰਹੀ ਹੈ ਪੁੱਛਗਿੱਛ
  • fb
  • twitter
  • whatsapp
  • whatsapp
featured-img featured-img
ਪਹਿਲਗਾਮ ਵਿਚ ਦਹਿਸ਼ਤੀ ਹਮਲੇ ਵਾਲੀ ਥਾਂ ਮੌਜੂਦ ਸੁਰੱਖਿਆ ਬਲ ਤੇ ਐੱਨਆਈਏ ਦੀ ਟੀਮ।-ਫੋਟੋ: ਪੀਟੀਆਈ
Advertisement

ਅਨਿਮੇਸ਼ ਸਿੰਘ

ਨਵੀਂ ਦਿੱਲੀ, 27 ਅਪਰੈਲ

Advertisement

NIA TAKES OVER PAHALGAM TERROR ATTACK CASE ਕੌਮੀ ਜਾਂਚ ਏਜੰਸੀ (NIA) ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ਮਗਰੋਂ ਪਹਿਲਗਾਮ ਦਹਿਸ਼ਤੀ ਹਮਲੇ ਦੀ ਜਾਂਚ ਰਸਮੀ ਤੌਰ ’ਤੇ ਆਪਣੇ ਹੱਥਾਂ ਵਿਚ ਲੈ ਲਈ ਹੈ। ਮੰਗਲਵਾਰ ਨੂੰ ਹੋਏ ਇਸ ਦਹਿਸ਼ਤੀ ਹਮਲੇ ਵਿਚ 26 ਵਿਅਕਤੀਆਂ ਦੀ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਸੀ। ਐੱਨਆਈਏ ਟੀਮਾਂ ਬੁੱਧਵਾਰ ਤੋਂ ਦਹਿਸ਼ਤੀ ਹਮਲੇ ਵਾਲੀ ਥਾਂ ਮੌਜੂਦ ਹਨ ਤੇ ਟੀਮਾਂ ਨੇ ਸਬੂਤਾਂ ਦੀ ਭਾਲ ਤੇਜ਼ ਕਰ ਦਿੱਤੀ ਹੈ।

ਅਤਿਵਾਦ ਵਿਰੋਧੀ ਏਜੰਸੀ ਦੇ ਇੱਕ ਆਈਜੀ, ਡੀਆਈਜੀ ਅਤੇ ਐੱਸਪੀ ਦੀ ਨਿਗਰਾਨੀ ਹੇਠ ਟੀਮਾਂ ਉਨ੍ਹਾਂ ਚਸ਼ਮਦੀਦਾਂ ਤੋਂ ਪੁੱਛ ਪੜਤਾਲ ਕਰ ਰਹੀਆਂ ਹਨ ਜਿਨ੍ਹਾਂ ਸ਼ਾਂਤ ਅਤੇ ਸੁੰਦਰ ਬੈਸਰਨ ਘਾਟੀ ਵਿੱਚ ਆਪਣੀਆਂ ਅੱਖਾਂ ਦੇ ਸਾਹਮਣੇ ਭਿਆਨਕ ਹਮਲੇ ਨੂੰ ਵਾਪਰਦੇ ਦੇਖਿਆ ਸੀ। ਚਸ਼ਮਦੀਦਾਂ ਤੋਂ ਕਸ਼ਮੀਰ ਵਿੱਚ ਸਭ ਤੋਂ ਭਿਆਨਕ ਅਤਿਵਾਦੀ ਹਮਲਿਆਂ ਵਿੱਚੋਂ ਇੱਕ ਦਾ ਕਾਰਨ ਬਣਨ ਵਾਲੀਆਂ ਘਟਨਾਵਾਂ ਦੇ ਕ੍ਰਮ ਨੂੰ ਇਕੱਠਾ ਕਰਨ ਲਈ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਐੱਨਆਈਏ ਟੀਮਾਂ ਵੱਲੋਂ ਹਮਲੇ ’ਚ ਸ਼ਾਮਲ ਦਹਿਸ਼ਤਗਰਦਾਂ ਦਾ ਖੁਰਾ ਖੋਜ ਲਾਉਣ ਲਈ ਬੈਸਰਨ ਵਾਦੀ ਦੇ ਪ੍ਰਵੇਸ਼ ਅਤੇ ਨਿਕਾਸ ਬਿੰਦੂਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਟੀਮਾਂ ਫੋਰੈਂਸਿਕ ਅਤੇ ਹੋਰ ਮਾਹਿਰਾਂ ਦੀ ਸਹਾਇਤਾ ਨਾਲ ਪੂਰੇ ਖੇਤਰ ਦੀ ਮੁਕੰਮਲ ਜਾਂਚ ਕਰ ਰਹੀਆਂ ਹਨ ਤਾਂ ਜੋ ਉਸ ਅਤਿਵਾਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾ ਸਕੇ ਜਿਸ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਇਸ ਮਾਮਲੇ ਨੂੰ ਅਧਿਕਾਰਤ ਤੌਰ ’ਤੇ ਆਪਣੇ ਹੱਥ ਵਿੱਚ ਲੈਣ ਤੋਂ ਪਹਿਲਾਂ NIA ਜੰਮੂ-ਕਸ਼ਮੀਰ ਪੁਲੀਸ ਨੂੰ ਜਾਂਚ ਵਿੱਚ ਸਹਿਯੋਗ ਕਰ ਰਹੀ ਸੀ। ਹਮਲੇ ਵਿੱਚ ਸ਼ਾਮਲ ਦੱਸੇ ਜਾਣ ਵਾਲੇ ਮਸ਼ਕੂਕ ਦਹਿਸ਼ਤਗਰਦਾਂ ਦੀ ਭਾਲ ਲਈ ਫੌਜ ਵੱਲੋਂ ਪੀਰ ਪੰਜਾਲ ਰੇਂਜ ਦੇ ਉੱਚੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਗ ਚਲਾਈ ਜਾ ਰਹੀ ਹੈ। ਜੰਮੂ-ਕਸ਼ਮੀਰ ਪੁਲੀਸ ਨੇ ਤਿੰਨ ਮਸ਼ਕੂਕ ਦਹਿਸ਼ਤਗਰਦਾਂ ਦੇ ਸਕੈੱਚ ਜਾਰੀ ਕੀਤੇ ਸਨ ਜਿਨ੍ਹਾਂ ਨੂੰ ਹਮਲਿਆਂ ਵਿੱਚ ਸ਼ਾਮਲ ਮੰਨਿਆ ਜਾ ਰਿਹਾ ਹੈ। ਹਾਲਾਂਕਿ ਉਨ੍ਹਾਂ ਦੀ ਸਹੀ ਗਿਣਤੀ ਅਤੇ ਕੀ ਜਿਨ੍ਹਾਂ ਦੇ ਸਕੈੱਚ ਸਾਂਝੇ ਕੀਤੇ ਗਏ ਹਨ, ਉਹ ਅਸਲ ਵਿੱਚ ਹਮਲੇ ਵਿੱਚ ਸ਼ਾਮਲ ਸਨ, ਇਸ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ।

Advertisement
×