New EU sanctions target Russia: ਯੂਰਪੀਅਨ ਯੂਨੀਅਨ ਨੇ ਰੂਸ ’ਤੇ ਨਵੀਆਂ ਪਾਬੰਦੀਆਂ ਲਾਈਆਂ
ਨਾਜਾਇਜ਼ ਢੰਗ ਨਾਲ ਤੇਲ ਦੀ ਢੋਆ-ਢੁਆਈ ਕਰਨ ਦੇ ਦੋਸ਼
Advertisement
ਬਰੱਸਲਜ਼, 20 ਮਈ
ਯੂਰਪੀਅਨ ਯੂਨੀਅਨ ਨੇ ਰੂਸ ’ਤੇ ਅੱਜ ਨਵੀਆਂ ਪਾਬੰਦੀਆਂ ਲਾਉਣ ਬਾਰੇ ਸਹਿਮਤੀ ਜਤਾਈ। ਯੂਰਪੀਅਨ ਯੂਨੀਅਨ ਨੇ ਰੂਸ ਦੇ ਸ਼ੈਡੋ ਫਲੀਟ ਦੇ ਲਗਪਗ 200 ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਜੋ ਪੱਛਮੀ ਦੇਸ਼ਾਂ ਦੀਆਂ ਜੰਗੀ ਪਾਬੰਦੀਆਂ ਦਾ ਉਲੰਘਣ ਕਰਦੇ ਹੋਏ ਨਾਜਾਇਜ਼ ਤੌਰ ’ਤੇ ਤੇਲ ਦੀ ਢੋਆ-ਢੁਆਈ ਕਰ ਰਹੇ ਸਨ। 27 ਦੇਸ਼ਾਂ ਦੇ ਸਮੂਹ ਨੇ ਕੁੱਲ ਮਿਲਾ ਕੇ 189 ਸਮੁੰਦਰੀ ਜਹਾਜ਼ਾਂ ’ਤੇ ਪਾਬੰਦੀਆਂ ਲਾਈਆਂ ਅਤੇ ਕਈ ਰੂਸੀ ਕੰਪਨੀਆਂ ਦੀ ਜਾਇਦਾਦ ਨੂੰ ਫਰੀਜ਼ ਕਰ ਦਿੱਤੀ ਤੇ ਕਈ ਅਧਿਕਾਰੀਆਂ ਦੇ ਯਾਤਰਾ ਕਰਨ ’ਤੇ ਪਾਬੰਦੀਆਂ ਲਾ ਦਿੱਤੀਆਂ।
Advertisement
ਯੂਰਪੀਅਨ ਯੂਨੀਅਨ ਦੀ ਵਿਦੇਸ਼ ਨੀਤੀ ਦੇ ਮੁਖੀ ਕਾਜਾ ਕਾਲਸ ਨੇ ਕਿਹਾ ਕਿ ਉਹ ਰੂਸ ਦੀ ਨੀਤੀ ਖ਼ਿਲਾਫ਼ ਹੋਰ ਪਾਬੰਦੀਆਂ ਲਾਉਣ ’ਤੇ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਰੂਸ ਤੇਲ ਅਤੇ ਗੈਸ ਦੀ ਢੋਆ-ਢੁਆਈ ਲਈ ਜਾਂ ਚੋਰੀ ਹੋਏ ਯੂਕਰੇਨੀ ਅਨਾਜ ਨੂੰ ਲਿਜਾਣ ਲਈ ਆਪਣੇ ਜਹਾਜ਼ਾਂ ਦੇ ਸ਼ੈਡੋ ਫਲੀਟ ਦੀ ਵਰਤੋਂ ਕਰਦਾ ਹੈ। ਯੂਰਪੀਅਨ ਯੂਨੀਅਨ ਨੇ ਹੁਣ ਕੁੱਲ ਮਿਲਾ ਕੇ 350 ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਹੈ। -ਏਪੀ
Advertisement
×