1973 ਦੀ ਜਹਾਜ਼ ਅਗਵਾ ਘਟਨਾ ’ਚ ਸ਼ਾਮਲ ਸੀ ਨੇਪਾਲ ਦੀ ਨਵੀਂ ਚੁਣੀ ਪ੍ਰਧਾਨ ਮੰਤਰੀ ਸੁਸ਼ੀਲਾ ਕਰਕੀ ਦਾ ਪਤੀ
ਨੇਪਾਲ ਦੀ ਨਵੀਂ ਚੁਣੀ ਗਈ ਪ੍ਰਧਾਨ ਮੰਤਰੀ ਸੁਸ਼ੀਲਾ ਕਰਕੀ ਦਾ ਪਤੀ ਦੁਰਗਾ ਪ੍ਰਸਾਦ ਸੁਬੇਦੀ 1973 ਵਿੱਚ ਇੱਕ ਜਹਾਜ਼ ਜਿਸ ਵਿੱਚ ਅਦਾਕਾਰਾ ਮਾਲਾ ਸਿਨਹਾ ਸਵਾਰ ਸੀ, ਨੂੰ ਅਗਵਾ ਕਰਨ ਵਿੱਚ ਸ਼ਾਮਲ ਸੀ।
ਨੇਪਾਲੀ ਕਾਂਗਰਸ ਦੇ ਤਤਕਾਲੀ ਨੌਜਵਾਨ ਆਗੂ ਦੁਰਗਾ ਪ੍ਰਸਾਦ ਸੁਬੇਦੀ Durga Prasad Subedi ਨੇ ਪਾਇਲਟ ਨੂੰ ਕਾਠਮੰਡੂ ਜਾਣ ਵਾਲੇ ਜਹਾਜ਼ ਨੂੰ ਬਿਹਾਰ ਦੇ ਫੋਰਬਸਗੰਜ Forbesganj ਵੱਲ ਮੋੜਨ ਲਈ ਮਜਬੂਰ ਕੀਤਾ ਸੀ।
ਦੁਰਗਾ ਪ੍ਰਸਾਦ ਸੁਬੇਦੀ ਉਨ੍ਹਾਂ ਤਿੰਨ ਵਿਅਕਤੀਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ 1973 ਵਿੱਚ ਪਹਿਲੀ ਵਾਰ ਦੇਸ਼ ਦਾ ਕੋਈ ਜਹਾਜ਼ ਅਗਵਾ ਕੀਤਾ ਸੀ। ਨੇਪਾਲ ਦੇ ਰਾਜਨੀਤਕ ਇਤਿਹਾਸ ਦੇ ਹੈਰਾਨ ਕਰਨ ਵਾਲੇ ਖੁਲਾਸੇ ਮੁਤਾਬਕ ਸਾਬਕਾ ਚੀਫ਼ ਜਸਟਿਸ ਤੇ ਹੁਣ ਨੇਪਾਲ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪ੍ਰਮੁੱਖ ਦਾਅਵੇਦਾਰ ਸੁਸ਼ੀਲਾ ਕਰਕੀ ਦਾ ਪਤੀ ਦੁਰਗਾ ਪ੍ਰਸਾਦ ਸੁਬੇਦੀ 1973 ਵਿੱਚ ਦੇਸ਼ ਦਾ ਪਹਿਲਾ ਜਹਾਜ਼ ਨੂੰ ਅਗਵਾ ਕਰਨ ਵਾਲੇ ਤਿੰਨ ਵਿਅਕਤੀਆਂ ਵਿੱਚੋਂ ਇੱਕ ਸੀ।
Biratnagar Plane Hijack ਵਜੋਂ ਜਾਣੀ ਜਾਂਦੀ ਇਹ ਨਾਟਕੀ ਘਟਨਾ 10 ਜੂਨ, 1973 ਨੂੰ ਵਾਪਰੀ ਸੀ, ਜਦੋਂ ਰੌਇਲ ਨੇਪਾਲ ਏਅਰਲਾਈਨਜ਼ ਦੇ ਇੱਕ ਯਾਤਰੀ ਜਹਾਜ਼ ਨੂੰ ਹਾਈਜੈਕ ਕਰ ਲਿਆ ਗਿਆ ਸੀ, ਜਿਸ ਵਿੱਚ ਬੌਲੀਵੁੱਡ ਅਦਾਕਾਰਾ ਮਾਲਾ ਸਿਨਹਾ ਸਣੇ 19 ਲੋਕ ਸਵਾਰ ਸਨ।
ਨੇਪਾਲ ਦੀ ਰਾਜਨੀਤੀ ’ਚ ਆਏ ਨਾਟਕੀ ਮੋੜ ਦੌਰਾਨ ਸੁਸ਼ੀਲਾ ਕਾਰਕੀ ਦੇ ਦੇਸ਼ ਦੇ ਉੱਚ ਅਹੁਦੇ ਲਈ ਇੱਕ ਮੁੱਖ ਦਾਅਵੇਦਾਰ ਵਜੋਂ ਉੱਭਰੀ ਹੈ ਜਿਸ ਦੇ ਨਾਲ ਉਨ੍ਹਾਂ ਪਤੀ ਦਾ ਅਤੀਤ ਵੀ ਸਾਹਮਣੇ ਆਇਆ ਹੈ।
ਸੁਬੇਦੀ ਜੋ ਉਸ ਸਮੇਂ ਨੇਪਾਲੀ ਕਾਂਗਰਸ ਦੇ ਨੌਜਵਾਨ ਆਗੂ ਸਨ, ਨੇ Basanta Bhattarai and Nagendra Prasad Dhungel ਨਾਲ ਮਿਲ ਕੇ ਪਾਇਲਟ ਨੂੰ ਕਾਠਮੰਡੂ ਜਾਣ ਵਾਲੇ ਜਹਾਜ਼ ਨੂੰ ਭਾਰਤ ਦੇ ਬਿਹਾਰ ਦੇ ਫੋਰਬਸਗੰਜ ਵੱਲ ਮੋੜਨ ਲਈ ਮਜਬੂਰ ਕੀਤਾ ਸੀ।
ਉਨ੍ਹਾਂ ਦੇ ਨਿਸ਼ਾਨੇ ’ਤੇ ਯਾਤਰੀ ਨਹੀਂ ਬਲਕਿ ਨੇਪਾਲ ਰਾਸ਼ਟਰ ਬੈਂਕ Nepal Rastra Bank. ਵੱਲੋਂ ਲਿਜਾਏ ਜਾ ਰਹੇ 30 ਲੱਖ ਰੁਪਏ ਨਕਦ ਸਨ। ਇਹ ਪੈਸਾ ਰਾਜਾ ਮਹਿੰਦਰ ਦੀ ਅਗਵਾਈ ਵਾਲੀ ਤਾਨਾਸ਼ਾਹੀ ਪੰਚਾਇਤ ਪ੍ਰਣਾਲੀ Panchayat system ਨੂੰ ਡੇਗਣ ਅਤੇ ਬਹੁ-ਪਾਰਟੀ ਲੋਕਤੰਤਰ ਨੂੰ ਬਹਾਲ ਕਰਨ ਲਈ ਨੇਪਾਲੀ ਕਾਂਗਰਸ ਦੇ ਅੰਡਰਗਰਾਊਂਡ ਮੁਹਿੰਮ ਲਈ ਫੰਡ ਦੇਣ ਲਈ ਜ਼ਬਤ ਕੀਤਾ ਗਿਆ ਸੀ।
ਸੰਭਾਵੀ ਪ੍ਰਧਾਨ ਮੰਤਰੀ ਗਿਰਜਾ ਪ੍ਰਸਾਦ ਕੋਇਰਾਲਾ ਅਤੇ ਸੁਸ਼ੀਲ ਕੋਇਰਾਲਾ ਸਣੇ ਨੇਪਾਲ ਕਾਂਗਰਸ ਦੇ ਹੋਰ ਨੇਤਾਵਾਂ ਦੀ ਮਦਦ ਨਾਲ ਲੁੱਟ ਦਾ ਸਮਾਨ ਗੁਪਤ ਰੂਪ ਵਿੱਚ ਦਾਰਜੀਲਿੰਗ ’ਚ ਪਹੁੰਚਾਉਣ ਮਗਰੋਂ hijackers ਲੁਕ ਗਏ। ਇੱਕ ਸਾਲ ਦੇ ਅੰਦਰ ਉਨ੍ਹਾਂ ਵਿੱਚ ਬਹੁਤਿਆਂ ਨੂੰ ਭਾਰਤ ਵਿੱਚ ਗ੍ਰਿਫਤਾਰ ਕਰ ਲਿਆ ਗਿਆ, ਹਾਲਾਂਕਿ ਬਾਅਦ ਵਿੱਚ 1975 ਵਿੱਚ ਭਾਰਤ ਵਿੱਚ ਐਮਰਜੈਂਸੀ ਹਟਣ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਇਸ ਘਟਨਾ ਨੂੰ ਨੇਪਾਲ ਦੇ ਲੋਕਤੰਤਰ ਪੱਖੀ ਅੰਦੋਲਨ ਵਿੱਚ ਇੱਕ ਮੋੜ ਵਜੋਂ ਦਰਸਾਇਆ ਗਿਆ ਹੈ। ਇਸ ਵਿੱਚ ਸ਼ਾਮਲ ਜਹਾਜ਼ 2014 ਦੇ ਹਾਦਸੇ ਵਿੱਚ ਤਬਾਹ ਹੋਣ ਤੋਂ ਪਹਿਲਾਂ ਚਾਰ ਦਹਾਕਿਆਂ ਤੱਕ ਉਡਾਣ ਭਰਦਾ ਰਿਹਾ। ਇਸ ਦੇ ਅਵਸ਼ੇਸ਼ ਹੁਣ ਕਾਠਮੰਡੂ ਦੇ ਇੱਕ ਅਜਾਇਬ ਘਰ ਵਿੱਚ ਪ੍ਰਦਰਸ਼ਿਤ ਹਨ।