ਨੇਪਾਲ ’ਚ ਅੰਤਰਿਮ ਸਰਕਾਰ ਬਾਰੇ ਜਮੂਦ ਬਰਕਰਾਰ; ਰਾਸ਼ਟਰਪਤੀ ਵੱਲੋਂ ਸ਼ਾਂਤੀ ਦੀ ਅਪੀਲ
ਨੇਪਾਲ ਸਰਕਾਰ ਚਲਾਉਣ ਲਈ ਅੰਤਰਿਮ ਮੁਖੀ ਦੀ ਚੋਣ ਨੂੰ ਲੈ ਕੇ ਜਮੂਦ ਅੱਜ ਵੀ ਬਰਕਰਾਰ ਰਿਹਾ। ਹਾਲਾਂਕਿ ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਸ਼ਾਂਤੀ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਸੰਵਿਧਾਨਕ ਢਾਂਚੇ ਦੇ ਅੰਦਰ ਰਾਜਨੀਤਕ ਸੰਕਟ ਦਾ ਹੱਲ ਲੱਭਣਾ ਹੈ।
ਮੁਲਕ ’ਚ transitional government ਲਈ ਅੱਜ ਵੀ ਰਾਜਨੀਤਕ ਗੱਲਬਾਤ ਜਾਰੀ ਰਹੀ। ਇਸ ਦੌਰਾਨ ਫੌਜੀ ਜਵਾਨਾਂ ਨੇ ਸੰਵੇਦਨਸ਼ੀਲ ਖੇਤਰਾਂ ਵਿੱਚ ਗਸ਼ਤ ਕੀਤੀ ਅਤੇ ਕਾਠਮੰਡੂ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸਥਿਤੀ ਸ਼ਾਂਤੀਪੂਰਨ ਰਹੀ। ਦੂਜੇ ਪਾਸੇ ਅਧਿਕਾਰੀਆਂ ਦੇ ਅਨੁਸਾਰ ਸੋਮਵਾਰ ਤੋਂ ਸ਼ੁਰੂ ਹੋਏ ਦੋ ਦਿਨਾਂ ਦੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 34 ਹੋ ਗਈ ਹੈ।
President Ramchandra Paudel ਜੋ ਇਸ ਸਮੇਂ ਫੌਜੀ ਸੁਰੱਖਿਆ ਹੇਠ ਹਨ, ਨੇ ਕਿਹਾ, ‘‘ਮੈਂ ਲੋਕਤੰਤਰ ਦੀ ਰੱਖਿਆ ਲਈ ਅਤੇ ਸੰਵਿਧਾਨਕ ਢਾਂਚੇ ਦੇ ਅੰਦਰ ਮੌਜੂਦਾ ਰਾਜਨੀਤਕ ਜਮੁੂਦ ਤੋਂ ਬਾਹਰ ਨਿਕਲਣ ਦਾ ਰਸਤਾ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹਾਂ। ਇਸ ਦੇ ਨਾਲ ਹੀ ਮੈਂ ਕਾਨੂੰਨ ਵਿਵਸਥਾ ਨੂੰ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ।’’
ਸਰਕਾਰ ਵਿਰੋਧੀ ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਕਰਨ ਵਾਲੇ ਨੌਜਵਾਨਾਂ ਦੀ ਅਗਵਾਈ ਵਾਲੇ Gen Z ਦੇ ਪ੍ਰਤੀਨਿਧੀਆਂ ਨੇ ਪਰਿਵਰਤਨਸ਼ੀਲ ਸਰਕਾਰ ਨੂੰ ਅੰਤਿਮ ਰੂਪ ਦੇਣ ਲਈ ਉੱਚ ਫੌਜੀ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਪਰ ਗੱਲਬਾਤ ’ਚ ਇਸ ਮੁੱਦੇ ’ਤੇ ਅੱੜਿੱਕਾ ਪੈ ਗਿਆ ਕਿ ਇਸ ਦੀ ਅਗਵਾਈ ਕੌਣ ਕਰੇਗਾ।
ਸੂਤਰਾਂ ਨੇ ਦੱਸਿਆ ਕਿ ਸਾਬਕਾ ਮੁੱਖ ਜੱਜ ਸੁਸ਼ੀਲਾ ਕਾਰਕੀ, ਕਾਠਮੰਡੂ ਦੇ ਮੇਅਰ ਬਲੇਂਦਰ ਸ਼ਾਹ, ਨੇਪਾਲ ਬਿਜਲੀ ਅਥਾਰਟੀ ਦੇ ਸਾਬਕਾ ਸੀਈਓ ਕੁਲਮਨ ਘਿਸਿੰਗ ਅਤੇ ਧਾਰਨ ਦੇ ਮੇਅਰ ਹਰਕਾ ਸੰਪਾਂਗ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਦੇ ਨਾਵਾਂ ’ਤੇ ਸਰਕਾਰ ਦੀ ਅਗਵਾਈ ਕਰਨ ਲਈ ਪ੍ਰਦਰਸ਼ਨਕਾਰੀ Gen Z ਸਮੂਹ ਦੁਆਰਾ ਵਿਚਾਰ ਕੀਤੀ ਜਾ ਰਹੀ ਹੈ।