ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Nepal Earthquake ਨੇਪਾਲ ਦੇ ਕਾਠਮੰਡੂ ਵਿਚ 6.1 ਸ਼ਿੱਦਤ ਵਾਲੇ ਭੂਚਾਲ ਦੇ ਝਟਕੇ

ਫੌਰੀ ਕਿਸੇ ਜਾਨੀ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ
Advertisement
ਕਾਠਮੰਡੂ, 28 ਫਰਵਰੀ

ਨੇਪਾਲ ਦੀ ਰਾਜਧਾਨੀ ਕਾਠਮੰਡੂ ਨੇੜੇ ਸ਼ੁੱਕਰਵਾਰ ਵੱਡੇ ਤੜਕੇ 6.1 ਦੀ ਸ਼ਿੱਦਤ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਉਂਝ ਇਸ ਦੌਰਾਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਫੌਰੀ ਕੋਈ ਖ਼ਬਰ ਨਹੀਂ ਹੈ।

Advertisement

ਕੌਮੀ ਭੂਚਾਲ ਮੋਨੀਟਰਿੰਗ ਤੇ ਰਿਸਰਚ ਕੇਂਦਰ ਮੁਤਾਬਕ ਤੜਕੇ 2:51 ਵਜੇ ਕਾਠਮੰਡੂ ਤੁੋਂ 65 ਕਿਲੋਮੀਟਰ ਪੂਰਬ ਵੱਲ ਸਿੰਧੂਪਾਲਚੌਕ ਵਿਚ ਕੋਦਾਰੀ ਹਾਈਵੇੇਅ ’ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਰਿਕਟਰ ਸਕੇਲ ’ਤੇ ਪੈਮਾਇਸ਼ 6.1 ਮਾਪੀ ਗਈ। ਭੂਚਾਲ ਦੇ ਝਟਕੇ ਕਾਠਮੰਡੂ ਵਾਦੀ ਤੇ ਨੇੜਲੇ ਇਲਾਕਿਆਂ ਵਿਚ ਵੀ ਆਏ।

ਨੇਪਾਲ ਸਭ ਤੋਂ ਵੱਧ ਸਰਗਰਮ ਟੈਕਟੋਨਿਕ ਜ਼ੋਨ (ਸਿਸਮਿਕ ਜ਼ੋਨ 4 ਤੇ 5) ਵਿਚ ਆਉਂਦਾ ਹੈ, ਜਿਸ ਦਾ ਮਤਲਬ ਹੈ ਕਿ ਦੇਸ਼ ਵਿਚ ਅਕਸਰ ਭੂਚਾਲ ਦੇ ਵੱਡੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ।

ਨੇਪਾਲ ਵਿਚ 2005 ਵਿਚ 7.8 ਦੀ ਸ਼ਿੱਦਤ ਵਾਲਾ ਸਭ ਤੋਂ ਭਿਆਨਕ ਭੂਚਾਲ ਆਇਆ ਸੀ, ਜਿਸ ਵਿਚ 9000 ਤੋਂ ਵੱਧ ਲੋਕਾਂ ਦੀ ਜਾਨ ਜਾਂਦੀ ਰਹੀ ਸੀ ਤੇ 10 ਲੱਖ ਤੋਂ ਵੱਧ ਘਰਾਂ, ਹੋਰ ਇਮਾਰਤਾਂ ਤੇ ਢਾਂਚਿਆਂ ਨੂੰ ਨੁਕਸਾਨ ਪੁੱਜਾ ਸੀ। -ਪੀਟੀਆਈ

 

 

 

Advertisement
Tags :
Earthquake in Nepal
Show comments