ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨੇਪਾਲ: ਲਗਾਤਾਰ ਮੀਂਹ ਕਰਕੇ ਢਿੱਗਾਂ ਡਿੱਗਣ ਨਾਲ 18 ਮੌਤਾਂ

ਤ੍ਰਿਭੂਵਨ ਕੌਮਾਂਤਰੀ ਹਵਾਈ ਅੱਡੇ ’ਤੇ ਘਰੇਲੂ ਉਡਾਣਾਂ ’ਤੇ ਅਗਲੇ ਹੁਕਮਾਂ ਤੱਕ ਰੋਕ
Advertisement
ਪੂਰਬੀ ਨੇਪਾਲ ਦੇ ਕੋਸ਼ੀ ਜ਼ਿਲ੍ਹੇ ਵਿਚ ਸ਼ਨਿੱਚਰਵਾਰ ਰਾਤ ਤੋਂ ਲਗਾਤਾਰ ਪੈ ਰਹੇ ਮੀਂਹ ਕਰਕੇ ਢਿੱਗਾਂ ਡਿੱਗਣ ਨਾਲ ਘੱਟੋ ਘੱਟ 18 ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ Ghosang ਵਿੱਚ ਛੇ ਅਤੇ Mansebung ਵਿਚ ਪੰਜ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਲਮ ਜ਼ਿਲ੍ਹੇ ਦੇ ਹੋਰ ਇਲਾਕਿਆਂ ਵਿੱਚ ਸੱਤ ਹੋਰ ਮਾਰੇ ਗਏ।

ਇੱਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਬਚਾਅ ਕਾਰਜਾਂ ਲਈ ਤਾਇਨਾਤ ਨੇਪਾਲ ਫੌਜ ਨੇ ਇੱਕ ਹੈਲੀਕਾਪਟਰ ਦੀ ਮਦਦ ਨਾਲ ਇੱਕ ਗਰਭਵਤੀ ਔਰਤ ਸਮੇਤ ਦੋ ਜ਼ਖਮੀਆਂ ਨੂੰ ਘਟਨਾ ਵਾਲੀ ਥਾਂ ਤੋਂ ਬਾਹਰ ਕੱਢਿਆ। ਉਨ੍ਹਾਂ ਨੂੰ ਇਲਾਜ ਲਈ ਧਾਰਨ ਨਗਰਪਾਲਿਕਾ ਭੇਜਿਆ ਗਿਆ ਹੈ। ਉਂਝ ਖਰਾਬ ਮੌਸਮ ਕਾਰਨ ਬਚਾਅ ਕਾਰਜ ਅਸਰ ਅੰਦਾਜ਼ ਹੋਏ।

Advertisement

ਨੇਪਾਲ ਦੇ ਸੱਤ ਸੂਬਿਆਂ ਵਿੱਚੋਂ ਪੰਜ ਵਿੱਚ ਮੌਨਸੂਨ ਸਰਗਰਮ ਹੈ, ਜਿਨ੍ਹਾਂ ਵਿੱਚ ਕੋਸ਼ੀ, ਮਧੇਸ, ਬਾਗਮਤੀ, ਗੰਡਕੀ ਅਤੇ ਲੁੰਬਿਨੀ ਸ਼ਾਮਲ ਸਨ। ਸ਼ਨਿੱਚਰਵਾਰ ਨੂੰ ਨੇਪਾਲੀ ਅਧਿਕਾਰੀਆਂ ਨੇ ਲਗਾਤਾਰ ਪੈ ਰਹੇ ਮੀਂਹ ਅਤੇ ਅਗਲੇ ਤਿੰਨ ਦਿਨਾਂ ਲਈ ਜ਼ਮੀਨ ਖਿਸਕਣ ਦੀ ਸੰਭਾਵਨਾ ਕਾਰਨ ਕਾਠਮੰਡੂ ਤੋਂ ਵਾਹਨਾਂ ਦੇ ਦਾਖਲੇ ਅਤੇ ਬਾਹਰ ਜਾਣ ’ਤੇ ਪਾਬੰਦੀ ਲਗਾ ਦਿੱਤੀ ਹੈ।

ਅਧਿਕਾਰੀਆਂ ਨੇ ਲੋਕਾਂ ਨੂੰ ਅਗਲੇ ਤਿੰਨ ਦਿਨਾਂ ਲਈ ਲੰਬੇ ਰੂਟਾਂ ’ਤੇ ਵਾਹਨ ਨਾ ਚਲਾਉਣ ਦੀ ਸਲਾਹ ਦਿੱਤੀ ਹੈ। ਇਸੇ ਤਰ੍ਹਾਂ ਬਾਗਮਤੀ ਅਤੇ ਪੂਰਬੀ ਰਾਪਤੀ ਨਦੀਆਂ ਦੇ ਆਲੇ ਦੁਆਲੇ ਖੇਤਰਾਂ ਲਈ ਲਾਲ ਚੇਤਾਵਨੀ ਜਾਰੀ ਕੀਤੀ ਗਈ ਸੀ। ਇਸ ਦੌਰਾਨ ਖਰਾਬ ਮੌਸਮ ਕਰਕੇ ਨੇਪਾਲ ਦੇ ਤ੍ਰਿਭੂਵਨ ਕੌਮਾਂਤਰੀ ਹਵਾਈ ਅੱਡੇ ’ਤੇ ਘਰੇਲੂ ਉਡਾਣਾਂ ਨੂੰ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਗਿਆ ਹੈ।

 

 

Advertisement
Tags :
Incessant RainKathmanduLandslideNepalਕਾਠਮੰਡੂਜ਼ਮੀਨ ਖਿਸਕਣਨੇਪਾਲ:ਭਾਰੀ ਮੀਂਹਲੈਂਡਸਲਾਈਡ
Show comments