ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨੀਟ ਪ੍ਰੀਖਿਆ: ਐਨਟੀਏ ਵੱਲੋਂ ਸੰਸ਼ੋਧਿਤ ਨਤੀਜਾ ਘੋਸ਼ਿਤ

  ਨਵੀਂ ਦਿੱਲੀ, 1 ਜੁਲਾਈ ਕੌਮੀ ਪ੍ਰੀਖਿਆ ਏਜੰਸੀ ਨੇ ਨੀਟ ਯੂਜੀ ਦੀ ਸੰਸ਼ੋਧਿਤ ਰੈਂਕ ਲਿਸਟ ਜਾਰੀ ਕਰ ਦਿੱਤੀ ਹੈ। ਇਹ ਸੂਚੀ ਦੋਬਾਰਾ ਲਏ ਟੈਸਟ ਤੋਂ ਬਾਅਦ ਜਾਰੀ ਕੀਤੀ ਗਈ। ਜ਼ਿਕਰਯੋਗ ਹੈ ਕਿ 5 ਮਈ ਦੌਰਾਨ ਛੇ ਕੇਂਦਰਾਂ 'ਤੇ ਪ੍ਰੀਖਿਆ ਲੇਟ...
Photo for representation only.
Advertisement

 

ਨਵੀਂ ਦਿੱਲੀ, 1 ਜੁਲਾਈ

Advertisement

ਕੌਮੀ ਪ੍ਰੀਖਿਆ ਏਜੰਸੀ ਨੇ ਨੀਟ ਯੂਜੀ ਦੀ ਸੰਸ਼ੋਧਿਤ ਰੈਂਕ ਲਿਸਟ ਜਾਰੀ ਕਰ ਦਿੱਤੀ ਹੈ। ਇਹ ਸੂਚੀ ਦੋਬਾਰਾ ਲਏ ਟੈਸਟ ਤੋਂ ਬਾਅਦ ਜਾਰੀ ਕੀਤੀ ਗਈ। ਜ਼ਿਕਰਯੋਗ ਹੈ ਕਿ 5 ਮਈ ਦੌਰਾਨ ਛੇ ਕੇਂਦਰਾਂ 'ਤੇ ਪ੍ਰੀਖਿਆ ਲੇਟ ਸ਼ੁਰੂ ਹੋਣ ਕਾਰਨ ਕੁੱਝ ਵਿਦਿਆਰਥੀਆਂ ਨੂੰ ਗ੍ਰੇਸ ਅੰਕ ਦਿੱਤੇ ਗਏ ਸਨ, ਇਹ ਵਿਦਿਆਰਥੀ ਮੁੜ ਤੋਂ ਹੋਈ ਨੀਟ ਯੂਜੀ ਦੀ ਇਸ ਪ੍ਰੀਖਿਆ ਵਿਚ ਬੈਠੇ ਸਨ।

ਐਨਟੀਏ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ 23 ਜੂਨ ਨੂੰ ਹੋਈ ਇਸ ਪ੍ਰੀਖਿਆ ਵਿਚ ਕੁੱਲ 1563 ਵਿਦਿਆਰਥੀਆਂ ਵਿਚੋਂ

813 ਵਿਦਿਆਰਥੀਆਂ ਨੇ ਪ੍ਰੀਖਿਆ ਦੇ ਵਿਕਲਪ ਨੂੰ ਚੁਣਿਆ ਸੀ ਜਦਕਿ ਬਾਕੀ ਵਿਦਿਆਰਥੀਆਂ ਨੇ ਬਿਨ੍ਹਾਂ ਗਰੇਸ ਦੇ ਬਣਦੇ ਅੰਕ ਲੈਣ ਦਾ ਵਿਕਲਪ ਚੁਣਿਆ ਸੀ। -ਪੀਟੀਆਈ

Advertisement
Tags :
DALHINeetNTA
Show comments