DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ‘ਭਾਰਤ ਦੀ ਏਕਤਾ’ ਦੀ ਲੋੜ: ਮੋਦੀ

Shree Swaminarayan Mandir 200th anniversary celebrations
  • fb
  • twitter
  • whatsapp
  • whatsapp
featured-img featured-img
ਬਰਿਕਸ ਦੌਰਾਨ ਮੋਦੀ ਨੇ ਪੂਤਿਨ ਨੂੰ ਭੇਟ ਕੀਤੀ ਝਾਰਖੰਡ ਦੀ ਕਲਾਕ੍ਰਿਤੀ ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਹੋਏ ਬਰਿਕਸ ਸਿਖਰ ਸੰਮੇਲਨ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਝਾਰਖੰਡ ਦੀ ਇੱਕ ਕਲਾਕ੍ਰਿਤੀ ਭੇਟ ਕੀਤੀ ਜਦਕਿ ਇਰਾਨ ਤੇ ਉਜ਼ਬੇਕਿਸਤਾਨ ਦੇ ਆਗੂਆਂ ਨੂੰ ਮਹਾਰਾਸ਼ਟਰ ਦੇ ਦਸਤਕਾਰੀ ਉਤਪਾਦ ਤੋਹਫੇ ਵਜੋਂ ਦਿੱਤੇ। ਅਧਿਕਾਰੀਆਂ ਅਨੁਸਾਰ ਮੋਦੀ ਨੇ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੂੰ ‘ਮਦਰ ਆਫ ਪਰਲ’ ਸੀ-ਸ਼ੈੱਲ ਗੁਲਦਾਨ ਭੇਟ ਕੀਤਾ। ਉਨ੍ਹਾਂ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ੌਕਤ ਮਿਰਜ਼ੀਓਯੇਵ ਨੂੰ ਇੱਕ ਰਵਾਇਤੀ ਚਿੱਤਰ ਭੇਟ ਕੀਤਾ ਜੋ ਮਹਾਰਾਸ਼ਟਰ ਦੇ ਵਾਰਲੀ ਕਬੀਲੇ ਦੀ ਇੱਕ ਉੱਤਮ ਕਲਾ ਹੈ। ਪੂਤਿਨ ਨੂੰ ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ਦੀ ਇੱਕ ਸੋਹਰਾਈ ਪੇਂਟਿੰਗ ਭੇਟ ਕੀਤੀ ਗਈ। -ਪੀਟੀਆਈ
Advertisement

ਅਹਿਮਦਾਬਾਦ, 11 ਨਵੰਬਰ

Shree Swaminarayan Mandir: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਕੁਝ ਲੋਕ ਆਪਣੇ ਸਵਾਰਥਾਂ ਲਈ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਹਰਾਉਣ ਦੀ ਲੋੜ ਹੈ। ਉਨ੍ਹਾਂ 2047 ਤੱਕ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾਉਣ ਲਈ ਏਕਤਾ ਅਤੇ ਅਖੰਡਤਾ ਦੀ ਲੋੜ ’ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਸ਼੍ਰੀ ਸਵਾਮੀਨਾਰਾਇਣ ਮੰਦਰ ਦੀ 200ਵੀਂ ਵਰ੍ਹੇਗੰਢ ਦੇ ਮੌਕੇ ਗੁਜਰਾਤ ਦੇ ਖੇੜਾ ਜ਼ਿਲ੍ਹੇ ਦੇ ਵਡਤਾਲ ਵਿਖੇ ਸ਼ਰਧਾਲੂਆਂ ਦੇ ਇਕੱਠ ਨੂੰ ਸੰਬੋਧਿਤ ਕਰ ਰਹੇ ਸਨ। ਭਾਰਤ ਨੂੰ 2047 ਤੱਕ ਵਿਕਸਤ ਰਾਸ਼ਟਰ ਬਣਾਉਣ ਲਈ ਨਾਗਰਿਕਾਂ ਦੀ ਏਕਤਾ ਅਤੇ ਦੇਸ਼ ਦੀ ਅਖੰਡਤਾ ਬਹੁਤ ਜ਼ਰੂਰੀ ਹੈ ਪਰ ਬਦਕਿਸਮਤੀ ਨਾਲ ਕੁਝ ਲੋਕ ਆਪਣੇ ਸਵਾਰਥਾਂ ਕਾਰਨ ਸਾਡੇ ਸਮਾਜ ਨੂੰ ਜਾਤ-ਪਾਤ, ਧਾਰਮਿਕ, ਭਾਸ਼ਾਈ, ਮਰਦ-ਔਰਤ, ਪਿੰਡ-ਸ਼ਹਿਰ ਦੇ ਆਧਾਰ ’ਤੇ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ।

Advertisement

ਉਨ੍ਹਾਂ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੇ ਸੰਬੋਧਨ ’ਚ ਕਿਹਾ ਕਿ ਸਾਨੂੰ ਉਨ੍ਹਾਂ ਦੇ ਇਰਾਦਿਆਂ ਨੂੰ ਸਮਝਣਾ ਹੋਵੇਗਾ ਅਤੇ ਉਨ੍ਹਾਂ ਨੂੰ ਹਰਾਉਣ ਲਈ ਇਕਜੁੱਟ ਹੋਣਾ ਹੋਵੇਗਾ। ਮੋਦੀ ਨੇ ਸਵਾਮੀਨਾਰਾਇਣ ਸੰਪਰਦਾ ਦੇ ਸਾਰੇ ਸੰਤਾਂ ਨੂੰ ਬੇਨਤੀ ਕੀਤੀ ਕਿ ਉਹ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾਉਣ ਦੇ ਸੰਕਲਪ ਵਿੱਚ ਦੇਸ਼ ਦੇ ਹਰੇਕ ਨਾਗਰਿਕ ਨੂੰ ਸ਼ਾਮਲ ਕਰਨ। ਮੋਦੀ ਨੇ ਕਿਹਾ, "ਮੈਨੂੰ ਖੁਸ਼ੀ ਹੈ ਕਿ ਭਾਰਤ ਸਰਕਾਰ ਨੇ ਸਵਾਮੀਨਾਰਾਇਣ ਮੰਦਰ, ਵਡਤਾਲ ਦੇ 200 ਸਾਲਾਂ ਦੀ ਯਾਦ ਵਿੱਚ ਇੱਕ ਸਿੱਕਾ ਜਾਰੀ ਕੀਤਾ ਹੈ। ਭਗਵਾਨ ਸਵਾਮੀਨਾਰਾਇਣ ਸਾਡੇ ਇਤਿਹਾਸ ਦੇ ਔਖੇ ਸਮੇਂ ਵਿੱਚ ਆਏ ਸਨ ਅਤੇ ਸਾਨੂੰ ਨਵੀਂ ਤਾਕਤ ਦਿੱਤੀ ਸੀ"। -ਪੀਟੀਆਈ

Advertisement
×