NATO Summit: ਨਾਟੋ ਸਿਖਰ ਸੰਮੇਲਨ ਦੌਰਾਨ ਟਰੰਪ ਨੂੰ ਮਿਲਣਗੇ ਯੂਕਰੇਨੀ ਸਦਰ ਜ਼ੇਲੇਂਸਕੀ
Zelenskiy to meet Trump on Wednesday at NATO summit: Ukrainian president's office confirms
ਕੀਵ, 25 ਜੂਨ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ (Ukrainian President Volodymyr Zelenskiy) ਬੁੱਧਵਾਰ ਨੂੰ ਨੀਦਰਲੈਂਡਜ਼ ਦੇ ਹੇਗ ਵਿੱਚ ਹੋ ਰਹੇ ਨਾਟੋ ਸਿਖਰ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ (U.S. President Donald Trump) ਨਾਲ ਮੁਲਾਕਾਤ ਕਰਨਗੇ। ਇਹ ਜਾਣਕਾਰੀ ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਨੇ ਦਿੱਤੀ ਹੈ ਅਤੇ ਦੋਵਾਂ ਰਾਸ਼ਟਰਪਤੀਆਂ ਦੀ ਹੋਣ ਵਾਲੀ ਸੰਭਾਵਿਤ ਮੀਟਿੰਗ ਦੀ ਪੁਸ਼ਟੀ ਕੀਤੀ ਹੈ।
ਗ਼ੌਰਤਲਬ ਹੈ ਕਿ ਸੰਸਾਰ ਦੇ ਸਭ ਤੋਂ ਵੱਡੇ ਫ਼ੌਜੀ ਗੱਠਜੋੜ ਨਾਟੋ (North Atlantic Treaty Organization - NATO) ਦਾ ਸਿਖਰ ਸੰਮੇਲਨ ਅੱਜ ਹੇਗ ਵਿਚ ਹੋ ਰਿਹਾ ਹੈ। ਨਾਟੋ ਦੇ ਸਕੱਤਰ-ਜਨਰਲ ਮਾਰਕ ਰੁਟੇ (NATO Secretary-General Mark Rutte) ਨੇ ਉਮੀਦ ਜ਼ਾਹਰ ਕੀਤੀ ਹੈ ਕਿ ਫੌਜੀ ਸੰਗਠਨ ਬੁੱਧਵਾਰ ਨੂੰ ਇੱਕ "ਪਰਿਵਰਤਨਸ਼ੀਲ" ਸੰਮੇਲਨ ਦੌਰਾਨ ਵੱਡੇ ਪੱਧਰ 'ਤੇ ਖਰਚ ਵਾਧੇ ਲਈ ਸਹਿਮਤ ਹੋਵੇਗਾ, ਕਿਉਂਕਿ ਅਮਰੀਕੀ ਰਾਸ਼ਟਰਪਤੀ ਟਰੰਪ ਸਮੇਤ ਨਾਟੋ ਦੇ ਮੈਂਬਰ ਮੁਲਕਾਂ ਦੇ ਬਹੁਤੇ ਸਿਖਰਲੇ ਆਗੂ ਪਹਿਲਾਂ ਹੀ ਨੀਦਰਲੈਂਡਜ਼ ਵਿੱਚ ਪੁੱਜ ਚੁੱਕੇ ਹਨ।
ਇਸ 32 ਮੁਲਕਾਂ ਦੇ ਗੱਠਜੋੜ ਦੇ ਆਗੂਆਂ ਦੇ ਕੁੱਲ ਘਰੇਲੂ ਉਤਪਾਦ (GDP) ਦੇ 5 ਫ਼ੀਸਦੀ ਤੱਕ ਨਵੇਂ ਰੱਖਿਆ ਖਰਚ ਟੀਚੇ 'ਤੇ ਸਹਿਮਤ ਹੋਣ ਦੀ ਉਮੀਦ ਹੈ, ਜਦੋਂਕਿ ਨਾਟੋ ਦਾ ਸਭ ਤੋਂ ਵੱਡਾ ਖਰਚ ਕਰਨ ਵਾਲਾ ਮੈਂਬਰ - ਅਮਰੀਕਾ, ਆਪਣਾ ਧਿਆਨ ਯੂਰਪ ਤੋਂ ਹਟਾ ਕੇ ਕਿਤੇ ਹੋਰ ਸੁਰੱਖਿਆ ਤਰਜੀਹਾਂ 'ਤੇ ਕੇਂਦ੍ਰਿਤ ਕਰ ਰਿਹਾ ਹੈ। -ਏਜੰਸੀਆਂ