More than 1,500 flights cancelled ਫਰਾਂਸ ਵਿੱਚ ਹੜਤਾਲ ਕਾਰਨ 1,500 ਤੋਂ ਵੱਧ ਉਡਾਣਾਂ ਰੱਦ
ਹਵਾਈ ਆਵਾਜਾਈ ਕੰਟਰੋਲਰਾਂ ਦੀ ਹੜਤਾਲ ਕਾਰਨ 3-4 ਜੁਲਾਈ ਨੂੰ ਤਿੰਨ ਲੱਖ ਯਾਤਰੀ ਹੋਣਗੇ ਪ੍ਰਭਾਵਿਤ
Advertisement
ਪੈਰਿਸ, 3 ਜੁਲਾਈ
on July 3-4 due to French air traffic controllers' strike ਫਰੈਂਚ ਏਅਰ ਟ੍ਰੈਫਿਕ ਕੰਟਰੋਲਰਾਂ ਦੀ ਹੜਤਾਲ ਕਾਰਨ 3-4 ਜੁਲਾਈ ਨੂੰ 1,500 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਿਸ ਨਾਲ ਲਗਪਗ 300,000 ਯਾਤਰੀ ਪ੍ਰਭਾਵਿਤ ਹੋਏ ਹਨ। ਏਅਰਲਾਈਨਾਂ ਨੇ ਅੱਜ ਅਤੇ ਭਲਕੇ ਹੋਣ ਵਾਲੀ ਫਰੈਂਚ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਹੜਤਾਲ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਇਸ ਹੜਤਾਲ ਕਾਰਨ ਯੂਰਪ ਵਿਚ ਗਰਮੀ ਦੀਆਂ ਛੁੱਟੀਆਂ ਮਨਾਉਣ ਵਾਲੇ ਸੈਲਾਨੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਯੂਰਪ ਵਿੱਚ ਜ਼ਿਆਦਾਤਰ ਦੇਸ਼ਾਂ ਵਿਚ ਜੂਨ ਤੋਂ ਛੁੱਟੀਆਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ ਜੋ ਮੱਧ ਜੁਲਾਈ ਤਕ ਰਹਿੰਦਾ ਹੈ। ਰਾਇਟਰਜ਼
Advertisement
Advertisement
×