ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੋਦੀ ਮੇਰਾ ਚੰਗਾ ਦੋਸਤ...ਅਗਲੇ ਸਾਲ ਭਾਰਤ ਦੀ ਯਾਤਰਾ ਕਰ ਸਕਦਾ ਹਾਂ: ਟਰੰਪ

ਭਾਰਤ ਵੱਲੋਂ ਰੂਸੀ ਤੇਲ ਦੀ ਖਰੀਦ ਬੰਦ ਕਰਨ ਦਾ ਕੀਤਾ ਦਾਅਵਾ; ਭਾਰਤ-ਪਾਕਿ ਜੰਗ ਰੋਕਣ ਦਾ ਰਾਗ ਮੁੜ ਅਲਾਪਿਆ
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਭਾਰਤ ਦੀ ਯਾਤਰਾ ਕਰ ਸਕਦੇ ਹਨ। ਅਮਰੀਕੀ ਸਦਰ ਨੇ ਕਿਹਾ ਕਿ ਵਪਾਰ ਸਮਝੌਤੇ ਬਾਰੇ ਭਾਰਤ ਨਾਲ ਗੱਲਬਾਤ ‘ਚੰਗੀ ਚੱਲ ਰਹੀ ਹੈ’। ਟਰੰਪ ਨੇ ਓਵਲ ਦਫ਼ਤਰ ਵਿੱਚ ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, ‘‘ਭਾਰਤ ਨਾਲ ਵਪਾਰ ਸਮਝੌਤੇ ਨੂੰ ਲੈ ਕੇ ਗੱਲਬਾਤ ਬਹੁਤ ਵਧੀਆ ਚੱਲ ਰਹੀ ਹੈ। ਉਨ੍ਹਾਂ (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਨੇ ਰੂਸੀ ਤੇਲ ਦੀ ਖਰੀਦ ਬੰਦ ਕਰ ਦਿੱਤੀ ਹੈ।’’ ਪੱਤਰਕਾਰਾਂ ਨੇ ਸਵਾਲ ਕੀਤਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਅਤੇ ਭਾਰਤ ਨਾਲ ਵਪਾਰਕ ਵਿਚਾਰ-ਵਟਾਂਦਰਾ ਕਿਵੇਂ ਅੱਗੇ ਵਧ ਰਿਹਾ ਹੈ।

ਟਰੰਪ ਨੇ ਕਿਹਾ, ‘‘ਉਹ(ਮੋਦੀ) ਮੇਰਾ ਦੋਸਤ ਹੈ, ਅਤੇ ਅਸੀਂ ਗੱਲ ਕਰਦੇ ਹਾਂ... ਉਹ ਚਾਹੁੰਦਾ ਹੈ ਕਿ ਮੈਂ ਭਾਰਤ ਆਵਾਂ। ਮੈਂ ਜਾਵਾਂਗਾ। ਪ੍ਰਧਾਨ ਮੰਤਰੀ ਮੋਦੀ ਨਾਲ ਮੇਰੀ ਉੱਥੇ ਬਹੁਤ ਵਧੀਆ ਯਾਤਰਾ ਰਹੀ, ਉਹ ਇੱਕ ਵਧੀਆ ਆਦਮੀ ਹਨ। ਅਤੇ ਮੈਂ ਜਾਵਾਂਗਾ।’’ ਇਹ ਪੁੱਛੇ ਜਾਣ ’ਤੇ ਕਿ ਕੀ ਉਹ ਅਗਲੇ ਸਾਲ ਭਾਰਤ ਜਾਣ ਦੀ ਯੋਜਨਾ ਬਣਾ ਰਹੇ ਹਨ, ਟਰੰਪ ਨੇ ਕਿਹਾ, ‘‘ਹਾਂ, ਇਹ ਹੋ ਸਕਦਾ ਹੈ।’’ ਡੈਲਾਵੇਅਰ ਦੇ ਵਿਲਮਿੰਗਟਨ ਵਿੱਚ 2024 ’ਚ ਹੋਏ ਸਿਖਰ ਸੰਮੇਲਨ ਤੋਂ ਬਾਅਦ ਭਾਰਤ ਨਵੀਂ ਦਿੱਲੀ ਵਿੱਚ ਕੁਆਡ ਸੰਮੇਲਨ ਲਈ ਆਸਟਰੇਲੀਆ, ਜਾਪਾਨ ਅਤੇ ਅਮਰੀਕਾ ਦੇ ਨੇਤਾਵਾਂ ਦੀ ਮੇਜ਼ਬਾਨੀ ਕਰੇਗਾ। ਹਾਲਾਂਕਿ, ਭਾਰਤ ਵਿੱਚ ਸਿਖਰ ਸੰਮੇਲਨ ਦੀਆਂ ਤਰੀਕਾਂ ਦਾ ਅਜੇ ਤੱਕ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ।

Advertisement

ਇਸੇ ਦੌਰਾਨ ਟਰੰਪ ਨੇ ਪੱਤਰਕਾਰਾਂ ਅੱਗੇ ਆਪਣੇ ਇਸ ਦਾਅਵੇ ਨੂੰ ਦੁਹਰਾਇਆ ਕਿ ਉਨ੍ਹਾਂ ਮਈ ਵਿੱਚ ਵਪਾਰ ਸਮਝੌਤੇ ਦੀ ਘੁਰਕੀ ਦੇ ਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਨੂੰ ਰੋਕਿਆ ਸੀ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘‘ਮੈਂ ਜਿਹੜੀਆਂ ਅੱਠ ਜੰਗਾਂ ਖਤਮ ਕੀਤੀਆਂ ਸਨ, ਉਨ੍ਹਾਂ ਵਿੱਚੋਂ ਪੰਜ ਜਾਂ ਛੇ ਟੈਰਿਫ ਕਾਰਨ ਖਤਮ ਹੋਈਆਂ ਸਨ। ਮੈਂ ਤੁਹਾਨੂੰ ਇੱਕ ਮਿਸਾਲ ਦੇਵਾਂਗਾ। ਜੇਕਰ ਤੁਸੀਂ ਭਾਰਤ ਅਤੇ ਪਾਕਿਸਤਾਨ ’ਤੇ ਇੱਕ ਨਜ਼ਰ ਮਾਰੋ, ਤਾਂ ਉਨ੍ਹਾਂ ਨੇ ਲੜਨਾ ਸ਼ੁਰੂ ਕਰ ਦਿੱਤਾ, ਉਹ ਦੋ ਪ੍ਰਮਾਣੂ ਦੇਸ਼ ਹਨ... ਉਹ ਇੱਕ ਦੂਜੇ ਨੂੰ ਗੋਲੀ ਮਾਰ ਰਹੇ ਸਨ। ਟਕਰਾਅ ਦੌਰਾਨ ਅੱਠ ਜਹਾਜ਼ ਡਿੱਗੇ ਸਨ। ਇਹ ਸੱਤ ਸੀ, ਪਰ ਹੁਣ ਅੱਠ ਹੋ ਗਏ ਹਨ, ਕਿਉਂਕਿ ਇੱਕ ਜਿਹੜਾ ਡੇਗਿਆ ਗਿਆ ਸੀ, ਹੁਣ ਛੱਡ ਦਿੱਤਾ ਗਿਆ ਹੈ। ਅੱਠ ਜਹਾਜ਼ਾਂ ਨੂੰ ਡੇਗਿਆ ਗਿਆ ਸੀ।’’ ਰਾਸ਼ਟਰਪਤੀ ਨੇ ਟੈਰਿਫਾਂ ਨੂੰ ‘ਵੱਡੀ ਰੱਖਿਆ ਢਾਲ’ ਦੱਸਿਆ।

Advertisement
Tags :
#QuadSummit#TrumpInIndia#ਕੁਆਡਸਮਿਟ#ਟਰੰਪ ਇਨ ਇੰਡੀਆDonaldTrumpGeopoliticsIndiaPakistanIndiaUSRelationsInternationalRelationsNarendraModiTradeAndTariffsUS-TRUMP-INDIAUSIndiaਅੰਤਰਰਾਸ਼ਟਰੀ ਸੰਬੰਧਡੋਨਲਡ ਟਰੰਪਨਰਿੰਦਰ ਮੋਦੀਭਾਰਤ ਅਮਰੀਕਾ ਸਬੰਧਭਾਰਤ-ਪਾਕਿਸਤਾਨਭੂ-ਰਾਜਨੀਤੀਯੂਐਸ-ਇੰਡੀਆਵਪਾਰ-ਅਤੇ-ਟੈਰਿਫ
Show comments