Video - Modi in Rajya Sabha: ਕਾਂਗਰਸ ਤੋਂ 'ਸਬਕਾ ਕਾ ਸਾਥ, ਸਬਕਾ ਵਿਕਾਸ' ਦੀ ਉਮੀਦ ਕਰਨਾ ਵੱਡੀ ਗ਼ਲਤੀ: ਮੋਦੀ
ਕਾਂਗਰਸ ਪਾਰਟੀ ਲਈ ਪਹਿਲੀ ਤਰਜੀਹ ਆਪਣਾ ਪਰਿਵਾਰ, ਜਦੋਂਕਿ ਭਾਜਪਾ ਲਈ ‘ਰਾਸ਼ਟਰ ਪਹਿਲਾਂ’ ਹੈ: ਮੋਦੀ ਦਾ ਦੋਸ਼
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 6 ਫਰਵਰੀ
Modi in Rajya Sabha: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਾਂਗਰਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਪਾਰਟੀ ਦੀ ਤਰਜੀਹ 'ਪਰਿਵਾਰ ਪਹਿਲਾਂ' ਹੈ ਅਤੇ ਇਸ ਦੀਆਂ ਨੀਤੀਆਂ ਪਰਿਵਾਰ ਦੁਆਲੇ ਹੀ ਘੁੰਮਦੀਆਂ ਹਨ।
ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਦੇ ਮਤੇ 'ਤੇ ਬਹਿਸ ਦੌਰਾਨ ਰਾਜ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਸਬਕਾ ਕਾ ਸਾਥ, ਸਬਕਾ ਵਿਕਾਸ ਸਭ ਦੀ ਜ਼ਿੰਮੇਵਾਰੀ ਹੈ, ਪਰ ਕਾਂਗਰਸ ਤੋਂ ਅਜਿਹੀ ਉਮੀਦ ਕਰਨਾ ਵੱਡੀ ਗ਼ਲਤੀ ਹੈ।" ਉਨ੍ਹਾਂ ਕਿਹਾ ਕਿ ਕਾਂਗਰਸ ਮਾਡਲ ‘ਝੂਠ, ਧੋਖਾਧੜੀ, ਤੁਸ਼ਟੀਕਰਨ ਅਤੇ ਭਾਈ-ਭਤੀਜਾਵਾਦ ਦਾ ਮਿਸ਼ਰਣ’ ਹੈ।
ਪ੍ਰਧਾਨ ਮੰਤਰੀ ਨੇ ਰਾਜ ਸਭਾ ਵਿੱਚ ਕਿਹਾ, "ਭਾਜਪਾ ਦੀ ਤਰਜੀਹ ‘ਰਾਸ਼ਟਰ ਪਹਿਲਾਂ’ ਹੈ ਅਤੇ ਲੋਕਾਂ ਨੇ ਸਾਡੇ ਵਿਕਾਸ ਮਾਡਲ ਦਾ ਸਮਰਥਨ ਕੀਤਾ ਹੈ।"
ਸੰਸਦ ਦਾ ਬਜਟ ਸੈਸ਼ਨ ਵੀਰਵਾਰ ਨੂੰ ਆਪਣੇ ਪੰਜਵੇਂ ਦਿਨ ਵਿੱਚ ਦਾਖਲ ਹੋਇਆ। ਬਜਟ ਸੈਸ਼ਨ ਦਾ ਪਹਿਲਾ ਹਿੱਸਾ 31 ਜਨਵਰੀ ਤੋਂ 13 ਫਰਵਰੀ ਤੱਕ ਚੱਲੇਗਾ ਜਦੋਂ ਕਿ ਦੂਜਾ ਹਿੱਸਾ 10 ਮਾਰਚ ਤੋਂ 4 ਅਪਰੈਲ ਦੇ ਵਿਚਕਾਰ ਹੋਵੇਗਾ।
ਇਸ ਤੋਂ ਪਹਿਲਾਂ, ਕਾਂਗਰਸ ਨੇ ਇੱਕ ਕੰਮ-ਰੋਕੂ ਮਤਾ ਪੇਸ਼ ਕਰਨ ਲਈ ਨੋਟਿਸ ਦਿੱਤਾ ਸੀ, ਜਿਸ ਵਿੱਚ ਅਮਰੀਕਾ ਵੱਲੋਂ ਵੱਡੀ ਗਿਣਤੀ ਭਰਤੀਆਂ ਨੂੰ ਡਿਪੋਰਟ ਕਰ ਕੇ ਵਾਪਸ ਭੇਜੇ ਜਾਣ ਦੇ ਮੁੱਦੇ 'ਤੇ ਚਰਚਾ ਕਰਨ ਦੀ ਮੰਗ ਕੀਤੀ ਗਈ ਸੀ।