ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬੰਗਲੂਰੂ ਹਵਾਈ ਅੱਡੇ ’ਤੇ ਮਿਨੀ ਬੱਸ ਖੜ੍ਹੇ ਇੰਡੀਗੋ ਜਹਾਜ਼ ਨਾਲ ਟਕਰਾਈ, ਕਿਸੇ ਸੱਟ ਫੇਟ ਤੋਂ ਬਚਾਅ

ਸ਼ੁੱਕਰਵਾਰ ਨੂੰ ਦੁਪਹਿਰੇ ਸਵਾ 12 ਵਜੇ ਦੇ ਕਰੀਬ ਵਾਪਰੀ ਘਟਨਾ; ਮਾਮਲੇ ਦੀ ਜਾਂਚ ਜਾਰੀ
ਸੰਕੇਤਕ ਤਸਵੀਰ।
Advertisement

ਬੰਗਲੂਰੂ, 20 ਅਪਰੈਲ

ਇਥੇ ਕੈਂਪਗੌੜਾ ਹਵਾਈ ਅੱਡੇ ’ਤੇ ਮਿਨੀ ਬੱਸ ਇੰਡੀਗੋ ਦੇ ਖੜ੍ਹੇ ਜਹਾਜ਼ ਨਾਲ ਟਕਰਾਅ ਗਈ। ਹਾਲਾਂਕਿ ਇਸ ਘਟਨਾ ਵਿਚ ਕਿਸੇ ਦੇ ਸੱਟ ਫੇਟ ਲੱਗਣ ਤੋਂ ਬਚਾਅ ਰਿਹਾ। ਇਹ ਘਟਨਾ ਸ਼ੁੱਕਰਵਾਰ ਦੀ ਦੱਸੀ ਜਾਂਦੀ ਹੈ।

Advertisement

ਹਵਾਈ ਅੱਡੇ ਦੇ ਤਰਜਮਾਨ ਨੇ ਕਿਹਾ ਕਿ ‘ਨਾਨ ਅਪਰੇਸ਼ਨਲ ਹਵਾਈ ਜਹਾਜ਼’ ਨਾਲ ਇਕ ਵਾਹਨ ਦੀ ਟੱਕਰ ਹੋ ਗਈ, ਪਰ ਇਸ ਦੌਰਾਨ ਕਿਸੇ ਦੇ ਕੋਈ ਸੱਟ ਫੇਟ ਨਹੀਂ ਲੱਗੀ। ਬਿਆਨ ਮੁਤਾਬਕ, ‘‘18 ਅਪਰੈਲ 2025 ਨੂੰ ਦੁਪਹਿਰੇ ਸਵਾ 12 ਵਜੇ ਦੇ ਕਰੀਬ, ਇਕ ਵਾਹਨ, ਜੋ ਕਿਸੇ ਥਰਡ ਪਾਰਟੀ ਗਰਾਊਂਡ ਹੈਂਡਲਿੰਗ ਏਜੰਸੀ ਵੱਲੋਂ ਚਲਾਇਆ ਜਾ ਰਿਹਾ ਸੀ ਬੰਗਲੂਰੂ ਦੇ ਕੈਂਪਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ ਇਕ ਨਾਨ-ਅਪਰੇਸ਼ਨਲ ਜਹਾਜ਼ ਨਾਲ ਟਕਰਾਅ ਗਿਆ। ਇਸ ਮੌਕੇ ਕਿਸੇ ਸੱਟ ਫੇਟ ਤੋਂ ਬਚਾਅ ਰਿਹਾ।’’

ਇੰਡੀਗੋ ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ, ‘‘ਸਾਰੇ ਸਬੰਧਤ ਭਾਈਵਾਲਾਂ ਨਾਲ ਤਾਲਮੇਲ ਕਰਕੇ ਸਾਰੇ ਜ਼ਰੂਰੀ ਪ੍ਰੋਟੋਕੋਲ ਦੀ ਤੁਰੰਤ ਪਾਲਣਾ ਕੀਤੀ ਗਈ ਹੈ। ਸਾਡੇ ਯਾਤਰੀਆਂ, ਏਅਰਲਾਈਨ ਭਾਈਵਾਲਾਂ ਅਤੇ ਹਵਾਈ ਅੱਡੇ ਦੇ ਕਰਮਚਾਰੀਆਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਅਸੀਂ ਬੰਗਲੁਰੂ ਹਵਾਈ ਅੱਡੇ ’ਤੇ ਇੱਕ ਖੜ੍ਹੇ ਇੰਡੀਗੋ ਜਹਾਜ਼ ਅਤੇ ਇੱਕ ਤੀਜੀ ਧਿਰ ਦੇ ਜ਼ਮੀਨੀ ਵਾਹਨ ਨਾਲ ਸਬੰਧਤ ਘਟਨਾ ਤੋਂ ਜਾਣੂ ਹਾਂ। ਜਾਂਚ ਜਾਰੀ ਹੈ ਅਤੇ ਲੋੜ ਅਨੁਸਾਰ ਸਾਰੀਆਂ ਜ਼ਰੂਰੀ ਕਾਰਵਾਈਆਂ ਸ਼ੁਰੂ ਕੀਤੀਆਂ ਜਾਣਗੀਆਂ।’’ -ਪੀਟੀਆਈ

Advertisement
Tags :
airline indigo