ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Meghalaya murder: ਰਾਜਾ ਰਘੂਵੰਸ਼ੀ ਦੇ ਅੰਤਿਮ ਸੰਸਕਾਰ ’ਚ ਨਜ਼ਰ ਆਇਆ ਸੀ ਭਾੜੇ ਦਾ ਕਾਤਲ

Meghalaya murder: One of the accused took people to man's funeral in Indore
Advertisement

ਇੰਦੌਰ, 10 ਜੂਨ

ਇੰਦੌਰ ਅਧਾਰਿਤ ਕਾਰੋਬਾਰੀ ਰਾਜਾ ਰਘੂਵੰਸ਼ੀ ਦੇ ਕਤਲ ਲਈ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ (ਭਾੜੇ ਦੇ ਕਾਤਲਾਂ) ਵਿਚੋਂ ਇਕ ਜਣਾ ਰਘੂਵੰਸ਼ੀ ਦੇ ਸਸਕਾਰ ਮੌਕੇ ਨਜ਼ਰ ਆਇਆ ਸੀ। ਇਹ ਦਾਅਵਾ ਇਕ ਚਸ਼ਮਦੀਦ ਗਵਾਹ ਨੇ ਕੀਤਾ ਹੈ। ਮੇਘਾਲਿਆ ਪੁਲੀਸ ਨੇ ਕਾਰੋਬਾਰੀ ਦੇ ਕਤਲ ਮਾਮਲੇ ਵਿਚ ਹੁਣ ਤੱਕ ਰਘੂਵੰਸ਼ੀ ਦੀ ਪਤਨੀ ਸੋਨਮ (25) ਤੇ ਤਿੰਨ ਕਥਿਤ ਸਾਥੀਆਂ ਆਕਾਸ਼ ਗੁਪਤਾ (19), ਵਿਸ਼ਾਲ ਸਿੰਘ ਚੌਹਾਨ (22) ਤੇ ਰਾਜ ਸਿੰਘ ਕੁਸ਼ਵਾਹਾ (21) ਨੂੰ ਗ੍ਰਿਫ਼ਤਾਰ ਕੀਤਾ ਹੈ।

Advertisement

ਮੇਘਾਲਿਆ ਪੁਲੀਸ ਮੁਤਾਬਕ ਸੋਨਮ ਨੇ ਇੰਦੌਰ ਵਿਚ ਵਿਆਹ ਤੋਂ ਕੁਝ ਦਿਨ ਬਾਅਦ ਪਿਛਲੇ ਮਹੀਨੇ ਉੱਤਰ-ਪੂਰਬੀ ਰਾਜ ਵਿੱਚ ਹਨੀਮੂਨ ਦੌਰਾਨ ਆਪਣੇ ਪਤੀ ਤੋਂ ਛੁਟਕਾਰਾ ਪਾਉਣ ਲਈ ਕਥਿਤ ਭਾੜੇ ਦੇ ਕਾਤਲਾਂ ਨੂੰ ਸੁਪਾਰੀ ਦਿੱਤੀ ਸੀ। ਰਘੂਵੰਸ਼ੀ, ਜਿਸ ਦਾ ਪਰਿਵਾਰ ਟਰਾਂਸਪੋਰਟ ਕਾਰੋਬਾਰ ਨਾਲ ਜੁੜਿਆ ਹੋਇਆ ਹੈ, ਦਾ ਸੋਨਮ ਨਾਲ ਵਿਆਹ 11 ਮਈ ਨੂੰ ਇੰਦੌਰ ਵਿੱਚ ਹੋਇਆ ਸੀ। ਉਹ 20 ਮਈ ਨੂੰ ਮੇਘਾਲਿਆ ਲਈ ਰਵਾਨਾ ਹੋਏ ਅਤੇ 23 ਮਈ ਨੂੰ ਲਾਪਤਾ ਹੋ ਗਏ। ਅਧਿਕਾਰੀਆਂ ਮੁਤਾਬਕ ਰਘੂਵੰਸ਼ੀ ਦੀ ਲਾਸ਼ 2 ਜੂਨ ਨੂੰ ਮੇਘਾਲਿਆ ਦੇ ਪੂਰਬੀ ਖਾਸੀ ਪਹਾੜੀ ਜ਼ਿਲ੍ਹੇ ਦੇ ਸੋਹਰਾ ਖੇਤਰ (ਜਿਸ ਨੂੰ ਚੇਰਾਪੁੰਜੀ ਵੀ ਕਿਹਾ ਜਾਂਦਾ ਹੈ) ਵਿੱਚ ਇੱਕ ਝਰਨੇ ਨੇੜੇ ਡੂੰਘੀ ਖੱਡ ਵਿੱਚੋਂ ਮਿਲੀ ਸੀ।

ਸੋਨਮ ਦੇ ਪਰਿਵਾਰ ਦੇ ਗੁਆਂਢੀ ਲਕਸ਼ਮਣ ਸਿੰਘ ਰਾਠੌਰ ਨੇ ਕਿਹਾ, ‘‘ਜਦੋਂ ਰਾਜਾ ਦੀ ਲਾਸ਼ ਇੱਥੇ ਪਹੁੰਚੀ, ਤਾਂ ਸੋਨਮ ਦੇ ਪਰਿਵਾਰ (ਜਿਨ੍ਹਾਂ ਦਾ ਘਰ ਗੋਵਿੰਦ ਨਗਰ ਖਾਰਚਾ ਇਲਾਕੇ ਵਿੱਚ ਹੈ), ਨੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਲੋਕਾਂ ਲਈ ਚਾਰ-ਪੰਜ ਗੱਡੀਆਂ ਦਾ ਪ੍ਰਬੰਧ ਕੀਤਾ ਸੀ। ਕੁਸ਼ਵਾਹਾ ਉਸ ਚਾਰ-ਪਹੀਆ ਵਾਹਨ ਨੂੰ ਚਲਾ ਰਿਹਾ ਸੀ ਜਿਸ ਵਿੱਚ ਮੈਂ ਗਿਆ ਸੀ, ਹਾਲਾਂਕਿ ਅਸੀਂ ਗੱਲ ਨਹੀਂ ਕੀਤੀ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੀਡੀਆ ਵਿੱਚ ਉਸ ਦੀ ਫੋਟੋ ਦੇਖਣ ਤੋਂ ਬਾਅਦ ਹੀ, ਮੈਨੂੰ ਇਹ ਘਟਨਾ ਯਾਦ ਆਈ।’’

ਪੂਰਬੀ ਖਾਸੀ ਹਿਲਜ਼ ਦੇ ਐੱਸਪੀ ਵਿਵੇਕ ਸਈਮ ਨੇ ਸੋਮਵਾਰ ਨੂੰ ਕਿਹਾ, ‘‘ਗ੍ਰਿਫ਼ਤਾਰ ਕੀਤਾ ਗਿਆ ਪਹਿਲਾ ਵਿਅਕਤੀ ਉੱਤਰ ਪ੍ਰਦੇਸ਼ ਦੇ ਲਲਿਤਪੁਰ ਨਾਲ ਸਬੰਧਤ ਰਾਜਪੂਤ ਸੀ। ਦੂਜਾ ਚੌਹਾਨ ਸੀ, ਜੋ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਸੀ। ਤੀਜਾ ਕੁਸ਼ਵਾਹਾ ਵੀ ਇੰਦੌਰ ਤੋਂ ਸੀ।’’ ਮੇਘਾਲਿਆ ਪੁਲੀਸ ਨੇ ਕਿਹਾ ਕਿ ਸੋਨਮ, ਜਿਸ ਨੇ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਦੇ ਨੰਦਗੰਜ ਪੁਲੀਸ ਥਾਣੇ ਵਿੱਚ ਆਤਮ ਸਮਰਪਣ ਕੀਤਾ ਸੀ, ਨੇ ਇਨ੍ਹਾਂ ਤਿੰਨਾਂ ਦੀਆਂ ਕਥਿਤ ਭਾੜੇ ’ਤੇ ਸੇਵਾਵਾਂ ਲਈਆਂ ਸਨ। ਹਾਲਾਂਕਿ, ਸੋਨਮ ਦੇ ਪਿਤਾ ਦੇਵੀ ਸਿੰਘ ਰਘੂਵੰਸ਼ੀ ਨੇ ਦਾਅਵਾ ਕੀਤਾ ਹੈ ਕਿ ਕੁਸ਼ਵਾਹਾ ਦਾ ਨਾਮ ਉਨ੍ਹਾਂ ਦੀ ਧੀ ਨਾਲ ਗਲਤ ਢੰਗ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਮੇਘਾਲਿਆ ਪੁਲੀਸ ਨੂੰ ਕਾਨੂੰਨੀ ਨੋਟਿਸ ਭੇਜਣ ਦੀ ਧਮਕੀ ਦਿੱਤੀ ਹੈ। ਸੋਮਵਾਰ ਰਾਤ ਨੂੰ ਸੋਨਮ ਦੇ ਨਾਨਕੇ ਘਰ ਦੇ ਬਾਹਰ ਪੁਲੀਸ ਤਾਇਨਾਤ ਸੀ।

ਉਧਰ ਕੁਝ ਸਥਾਨਕ ਲੋਕਾਂ ਨੇ ਸੋਮਵਾਰ ਨੂੰ ਇੱਥੇ Sahakar Nagar ਇਲਾਕੇ ਵਿੱਚ ਰਾਜਾ ਰਘੂਵੰਸ਼ੀ ਦੇ ਘਰ ਦੇ ਬਾਹਰ ਸੋਨਮ ਦੀ ਤਸਵੀਰ ਸਾੜ ਕੇ ਗੁੱਸਾ ਜ਼ਾਹਿਰ ਕੀਤਾ। ਉਨ੍ਹਾਂ ਰਾਜਾ ਰਘੂਵੰਸ਼ੀ ਦੇ ਘਰ ਦੇ ਬਾਹਰ ਲੱਗੇ ਇੱਕ ਵੱਡੇ ਬੈਨਰ ਨੂੰ ਵੀ ਅੱਗ ਲਗਾ ਦਿੱਤੀ, ਜਿਸ ’ਤੇ ਉਸ ਦੀ ਫੋਟੋ ਅਤੇ ਵਿਆਹ ਦੀਆਂ ਤਸਵੀਰਾਂ ਸਨ। ਮੁੁਜ਼ਾਹਰਾਕਾਰੀਆ ਨੇ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। -ਪੀਟੀਆਈ

Advertisement
Show comments