Meghalaya honeymoon: ਰਾਜਾ ਰਘੂਵੰਸ਼ੀ ਦੇ ਸਿਰ ’ਤੇ ਕਿਸੇ ਤਿੱਖੀ ਚੀਜ਼ ਨਾਲ ਦੋ ਵਾਰ ਕੀਤੇ ਗਏ
Raja Raghuvanshi hit twice on head with sharp object, reveals autopsy
ਪੋਸਟਮਾਰਟਮ ਰਿਪੋਰਟ ਤੋਂ ਹੋਇਆ ਖੁਲਾਸਾ
ਸ਼ਿਲੌਂਗ, 10 ਜੂਨ
ਵਿਆਹ ਮਗਰੋਂ ਆਪਣੀ ਪਤਨੀ ਨਾਲ ਹਨੀਮੂਨ ਮਨਾਉਣ ਲਈ ਮੇਘਾਲਿਆ ਗਏ ਰਾਜਾ ਰਘੂਵੰਸ਼ੀ ਦੇ ਸਿਰ ’ਤੇ ਕਿਸੇ ਤਿੱਖੀ ਚੀਜ਼ ਨਾਲ ਦੋ ਵਾਰ ਸੱਟ ਮਾਰੀ ਗਈ ਸੀ। ਇਹ ਖੁਲਾਸਾ ਨੌਰਥ ਈਸਟਰਨ ਇੰਦਰਾ ਗਾਂਧੀ ਰੀਜਨਲ ਇੰੰਸਟੀਚਿਊਟ ਆਫ਼ ਹੈਲਥ ਤੇ ਮੈਡੀਕਲ ਸਾਇੰਸਿਜ਼ ਵਿਚ ਕਰਵਾਏ ਪੋਸਟ ਮਾਰਟਮ ਦੀ ਰਿਪੋਰਟ ਤੋਂ ਹੋਇਆ ਹੈ।
ਐੱਸਪੀ ਵਿਵੇਕ ਸਈਮ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ‘ਮ੍ਰਿਤਕ ਦੇ ਸਿਰ ’ਤੇ ਅੱਗੇ ਤੇ ਪਿੱਛੇ ਦੋ ਡੂੰਘੇ ਜ਼ਖ਼ਮ ਹਨ।’ ਰਘੂਵੰਸ਼ੀ ਅਤੇ ਉਸ ਦੀ ਪਤਨੀ ਸੋਨਮ 23 ਮਈ ਨੂੰ ਪੂਰਬੀ ਖਾਸੀ ਪਹਾੜੀਆਂ ਦੇ ਸੋਹਰਾ ਵਿੱਚ ਹਨੀਮੂਨ ਮਨਾਉਣ ਗਏ ਲਾਪਤਾ ਹੋ ਗਏ ਸਨ। ਰਘੂਵੰਸ਼ੀ ਦੀ ਲਾਸ਼ 2 ਜੂਨ ਨੂੰ ਵੇਸਾਵਡੋਂਗ ਫਾਲਸ (ਝਰਨੇ) ਨੇੜੇ ਇੱਕ ਖੱਡ ਵਿੱਚੋਂ ਮਿਲੀ ਸੀ, ਜਦੋਂ ਕਿ ਉਸ ਦੀ ਪਤਨੀ ਦੀ ਭਾਲ ਜਾਰੀ ਸੀ। ਪੁਲੀਸ ਮੁਤਾਬਕ ਲਾਸ਼ ਨੇੜਿਓਂ ਖੂਨ ਨਾਲ ਸੰਨਿਆ ਚਾਕੂ ਵੀ ਮਿਲਿਆ ਸੀ। ਉਧਰ ਸੋਨਮ ਨੇ ਸੋਮਵਾਰ ਤੜਕੇ ਯੂਪੀ ਦੇ ਗਾਜ਼ੀਪੁਰ ਵਿਚ ਪੁਲੀਸ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ। ਪੁਲੀਸ ਨੇ ਇਸ ਮਾਮਲੇ ਵਿਚ ਸ਼ਾਮਲ ਚਾਰ ਹੋਰਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। -ਪੀਟੀਆਈ