ਸ੍ਰੀਨਗਰ ਸਮੇਤ ਉੱਤਰੀ ਭਾਰਤ ਦੇ ਕਈ ਹਵਾਈ ਅੱਡੇ ਬੰਦ, ਉਡਾਣਾਂ ਰੱਦ
ਸ੍ਰੀਨਗਰ (ਆਦਿਲ ਅਖ਼ਜ਼ਰ): ਭਾਰਤੀ ਫ਼ੌਜ ਵੱਲੋਂ ਅੱਜ ਵੱਡੇ ਤੜਕੇ ਅਤਿਵਾਦੀ ਟਿਕਾਣਿਆਂ ’ਤੇ ਕੀਤੇ ਗਏ ਹਮਲਿਆਂ ਮਗਰੋਂ ਸ੍ਰੀਨਗਰ ਸਣੇ ਉੱਤਰੀ ਭਾਰਤ ਦੇ ਕਈ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਹਨ। ਸ੍ਰੀਨਗਰ ਏਅਰਪੋਰਟ ਅਥਾਰਿਟੀਜ਼ ਨੇ ਦੱਸਿਆ ਕਿ ਹਵਾਈ ਅੱਡਾ ਬੰਦ ਕਰ ਦਿੱਤਾ...
Advertisement
ਸ੍ਰੀਨਗਰ (ਆਦਿਲ ਅਖ਼ਜ਼ਰ): ਭਾਰਤੀ ਫ਼ੌਜ ਵੱਲੋਂ ਅੱਜ ਵੱਡੇ ਤੜਕੇ ਅਤਿਵਾਦੀ ਟਿਕਾਣਿਆਂ ’ਤੇ ਕੀਤੇ ਗਏ ਹਮਲਿਆਂ ਮਗਰੋਂ ਸ੍ਰੀਨਗਰ ਸਣੇ ਉੱਤਰੀ ਭਾਰਤ ਦੇ ਕਈ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਹਨ। ਸ੍ਰੀਨਗਰ ਏਅਰਪੋਰਟ ਅਥਾਰਿਟੀਜ਼ ਨੇ ਦੱਸਿਆ ਕਿ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਹੈ। ਇੱਥੋਂ ਫ਼ੌਜ ਤੋਂ ਬਿਨਾਂ ਕੋਈ ਵੀ ਉਡਾਣ ਨਹੀਂ ਚੱਲੇਗੀ। ਇਸ ਦੌਰਾਨ ਕਈ ਏਅਰਲਾਈਨਾਂ ਨੇ ਵੀ ਯਾਤਰਾ ਐਡਵਾਈਜ਼ਰੀ ਜਾਰੀ ਕੀਤੀ ਹੈ। ਏਅਰ ਇੰਡੀਆ ਨੇ ਕਿਹਾ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਅਗਲੀ ਅਪਡੇਟ ਤੱਕ ਜੰਮੂ, ਸ੍ਰੀਨਗਰ, ਲੇਹ, ਜੋਧਪੁਰ, ਅੰਮ੍ਰਿਤਸਰ, ਭੁਜ, ਜਾਮਨਗਰ, ਚੰਡੀਗੜ੍ਹ ਅਤੇ ਰਾਜਕੋਟ ਲਈ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰਲਾਈਨ ਨੇ ਐਕਸ ’ਤੇ ਕਿਹਾ, ‘ਅੰਮ੍ਰਿਤਸਰ ਜਾ ਰਹੀਆਂ ਦੋ ਕੌਮਾਂਤਰੀ ਉਡਾਣਾਂ ਦਿੱਲੀ ਵੱਲ ਮੋੜ ਦਿੱਤੀਆਂ ਗਈਆਂ ਹਨ।’
Advertisement
Advertisement
×