DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Manmohan Singh Death row: ਸਲਮਾਨ ਖਾਨ ਦੀ ਫਿਲਮ 'ਸਿਕੰਦਰ' ਦਾ ਟੀਜ਼ਰ ਮੁਲਤਵੀ

ਮੁੰਬਈ, 27 ਦਸੰਬਰ ਸਲਮਾਨ ਖਾਨ ਦੇ 59ਵੇਂ ਜਨਮਦਿਨ ’ਤੇ ਅੱਜ 27 ਦਸੰਬਰ ਨੂੰ ਉਸਦੀ ਫਿਲਮ 'ਸਿਕੰਦਰ' ਦਾ ਟੀਜ਼ਰ ਟਾਲ ਦਿੱਤਾ ਗਿਆ ਹੈ। ਇਹ ਐਲਾਨ 26 ਦਸੰਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ਤੋਂ ਬਾਅਦ ਕੀਤਾ ਗਿਆ ਹੈ ਹੈ।...
  • fb
  • twitter
  • whatsapp
  • whatsapp
Advertisement

ਮੁੰਬਈ, 27 ਦਸੰਬਰ

ਸਲਮਾਨ ਖਾਨ ਦੇ 59ਵੇਂ ਜਨਮਦਿਨ ’ਤੇ ਅੱਜ 27 ਦਸੰਬਰ ਨੂੰ ਉਸਦੀ ਫਿਲਮ 'ਸਿਕੰਦਰ' ਦਾ ਟੀਜ਼ਰ ਟਾਲ ਦਿੱਤਾ ਗਿਆ ਹੈ। ਇਹ ਐਲਾਨ 26 ਦਸੰਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ਤੋਂ ਬਾਅਦ ਕੀਤਾ ਗਿਆ ਹੈ ਹੈ। ਏ.ਆਰ. ਮੁਰੂਗਾਦੌਸ ਵੱਲੋਂ ਨਿਰਦੇਸ਼ਤ ਐਕਸ਼ਨ ਥ੍ਰਿਲਰ ਫਿਲਮ ਹੁਣ 28 ਦਸੰਬਰ ਨੂੰ ਸਵੇਰੇ 11:07 ਵਜੇ ਔਨਲਾਈਨ ਪ੍ਰੀਮੀਅਰ ਲਈ ਤਿਆਰ ਹੈ, ਇਸ ਬਾਰੇ ਨਾਡਿਆਡਵਾਲਾ ਦੇ ਅਧਿਕਾਰਤ ਐਕਸ ਹੈਂਡਲ ’ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ।

Advertisement

ਉਨ੍ਹਾਂ ਕਿਹਾ ਕਿ ਸਾਡੇ ਸਤਿਕਾਰਯੋਗ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਦੇ ਦਿਹਾਂਤ ਦੇ ਮੱਦੇਨਜ਼ਰ ਸਾਨੂੰ ਇਹ ਘੋਸ਼ਣਾ ਕਰਦੇ ਹੋਏ ਅਫਸੋਸ ਹੈ ਕਿ ਸਿਕੰਦਰ ਦੇ ਟੀਜ਼ਰ ਦੀ ਰਿਲੀਜ਼ ਨੂੰ 28 ਦਸੰਬਰ 11:07 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਸਾਜਿਦ ਨਾਡਿਆਡਵਾਲਾ ਦੀ ਆਉਣ ਵਾਲੀ ਸ਼ਾਨਦਾਰ ਰਚਨਾ "ਸਿਕੰਦਰ" ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ’'ਤੇ ਆਪਣਾ ਪਹਿਲਾ ਪੋਸਟਰ ਜਾਰੀ ਕੀਤਾ ਹੈ।

ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸਨਮਾਨ ਲਈ ਸੱਤ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੋਇਆ ਹੈ। ਆਈਏਐੱਨਐੱਸ

Advertisement
×