Rahul Gandhi ਖ਼ਿਲਾਫ਼ ਅਦਾਲਤ ਪੁੱਜਿਆ ਵਿਅਕਤੀ, 250 ਰੁਪਏ ਦੇ ਦੁੱਧ ਦਾ ਨੁਕਸਾਨ ਕਰਨ ਦਾ ਦੋਸ਼ ਲਾਇਆ
ਪਟਨਾ, 21 ਜਨਵਰੀ
ਬਿਹਾਰ ਦੇ ਇੱਕ ਵਸਨੀਕ ਨੇ ਸਥਾਨਕ ਅਦਾਲਤ ਵਿੱਚ ਕੇਸ ਦਰਜ ਕਰਵਾਇਆ ਹੈ, ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਉਸ ਦਾ ਦੁੱਧ ਵਾਲਾ ਬਰਤਨ ਸੁੱਟ ਦਿੱਤਾ ਜਿਸ ਕਾਰਨ 250 ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਅਜੀਬੋ-ਗਰੀਬ ਘਟਨਾ ਸਮਸਤੀਪੁਰ ਜ਼ਿਲ੍ਹੇ ਵਿੱਚ ਵਾਪਰੀ ਹੈ, ਜਿੱਥੇ ਸ਼ਿਕਾਇਤਕਰਤਾ ਮੁਕੇਸ਼ ਚੌਧਰੀ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਹਫ਼ਤੇ ਗਾਂਧੀ ਦੀ "ਭਾਰਤੀ ਰਾਜ ਵਿਰੁੱਧ ਲੜਾਈ" ਦੀ ਟਿੱਪਣੀ ਸੁਣ ਕੇ ਉਸਨੂੰ ਸਦਮਾ ਲੱਗਾ ਹੈ। ਚੌਧਰੀ ਨੇ ਦੋਸ਼ ਲਾਇਆ, "ਮੈਂ ਇਸ ਕਦਰ ਸਦਮੇ ਵਿੱਚ ਸੀ ਕਿ ਪੰਜ ਲੀਟਰ ਦੁੱਧ ਨਾਲ ਭਰੀ ਮੇਰੀ ਬਾਲਟੀ,ਜਿਸ ਦੀ ਕੀਮਤ 50 ਰੁਪਏ ਪ੍ਰਤੀ ਲੀਟਰ ਹੈ, ਮੇਰੇ ਹੱਥੋਂ ਖਿਸਕ ਗਈ।ਰਾਹੁਲ ਗਾਂਧੀ ਦੇਸ਼ ਦੀ ਪ੍ਰਭੂਸੱਤਾ ਨੂੰ ਧਮਕਾ ਦੇ ਰਹੇ ਹਨ।’’
ਸੋਨੂਪੁਰ ਪਿੰਡ ਦੇ ਵਸਨੀਕ ਨੇ ਮੀਡੀਆ ਨੂੰ ਰੋਸੇਰਾ ਸਬ-ਡਿਵੀਜ਼ਨ ਦੀ ਸਿਵਲ ਅਦਾਲਤ ਵਿੱਚ ਦਾਇਰ ਆਪਣੀ ਪਟੀਸ਼ਨ ਦੀ ਇੱਕ ਕਾਪੀ ਵੀ ਦਿਖਾਈ, ਜਿਸ ਵਿੱਚ ਦੇਸ਼ਧ੍ਰੋਹ ਨਾਲ ਸਬੰਧਤ 152 ਸਮੇਤ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਗਾਂਧੀ ਵਿਰੁੱਧ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਗਈ ਸੀ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅਦਾਲਤ ਨੇ ਪਟੀਸ਼ਨ ਦਾਖਲ ਕੀਤੀ ਸੀ ਜਾਂ ਨਹੀਂ। ਪੀਟੀਆਈ