ਮਮਤਾ ਨੂੰ ਸਿਰਫ਼ ਬੰਗਾਲੀ ਬੋਲਣ ਵਾਲੇ ਮੁਸਲਮਾਨਾਂ ਦੀ ਚਿੰਤਾ ਹੈ: ਹਿਮੰਤਾ
ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਦੋਸ਼ ਲਾਇਆ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਿਰਫ਼ ਬੰਗਾਲੀ ਬੋਲਣ ਵਾਲੇ ਮੁਸਲਮਾਨਾਂ ਦੀ ਚਿੰਤਾ ਕਰਦੀ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਹ ਮੁਸਲਿਮ-ਬੰਗਾਲੀਆਂ ਦੀ ਖ਼ਾਤਰ ਅਸਾਮ...
Advertisement
ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਦੋਸ਼ ਲਾਇਆ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਿਰਫ਼ ਬੰਗਾਲੀ ਬੋਲਣ ਵਾਲੇ ਮੁਸਲਮਾਨਾਂ ਦੀ ਚਿੰਤਾ ਕਰਦੀ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਹ ਮੁਸਲਿਮ-ਬੰਗਾਲੀਆਂ ਦੀ ਖ਼ਾਤਰ ਅਸਾਮ ਆਉਂਦੀ ਹੈ, ਤਾਂ ਅਸਾਮੀ ਅਤੇ ਹਿੰਦੂ-ਬੰਗਾਲੀ ਉਸ ਨੂੰ ਬਖਸ਼ਣਗੇ ਨਹੀਂ।
ਸਰਮਾ ਨੇ ਵੀਰਵਾਰ ਨੂੰ ਤ੍ਰਿਣਮੂਲ ਕਾਂਗਰਸ ਮੁਖੀ ਦੇ ਵੱਲੋਂ ਲਾਏ ਦੋਸ਼ਾਂ ’ਤੇ ਕਿਹਾ, ‘‘ਸਵਾਲ ਇਹ ਹੈ ਕਿ ਕੀ ਮਮਤਾ ਬੈਨਰਜੀ ਬੰਗਾਲੀਆਂ ਨੂੰ ਪਸੰਦ ਕਰਦੀ ਹੈ ਜਾਂ ਸਿਰਫ਼ ਮੁਸਲਿਮ-ਬੰਗਾਲੀਆਂ ਨੂੰ? ਮੇਰਾ ਜਵਾਬ ਸਿਰਫ਼ ਮੁਸਲਿਮ-ਬੰਗਾਲੀਆਂ ਹੈ।’’
ਉਨ੍ਹਾਂ ਜ਼ੋਰ ਦੇ ਕੇ ਕਿਹਾ,‘‘ਜੇਕਰ ਉਹ ਮੁਸਲਿਮ-ਬੰਗਾਲੀਆਂ ਲਈ ਅਸਾਮ ਆਉਂਦੀ ਹੈ, ਤਾਂ ਅਸਾਮੀ ਲੋਕ ਅਤੇ ਹਿੰਦੂ-ਬੰਗਾਲੀ ਉਸ ਨੂੰ ਬਖਸ਼ਣਗੇ ਨਹੀਂ।’’ ਸਰਮਾ ਨੇ ਸਵਾਲ ਕੀਤਾ, ‘‘ਜੇ ਬੈਨਰਜੀ ਬੰਗਾਲੀ ਬੋਲਣ ਵਾਲੇ ਲੋਕਾਂ ਦੀ ਸੁਰੱਖਿਆ ਵਿੱਚ ਦਿਲਚਸਪੀ ਰੱਖਦੀ ਹੈ ਤਾਂ ਉਨ੍ਹਾਂ "ਆਪਣੇ ਰਾਜ ਵਿੱਚ ਨਾਗਰਿਕਤਾ (ਸੋਧ) ਐਕਟ, ਜਾਂ ਸੀਏਏ ਨੂੰ ਲਾਗੂ ਕਿਉਂ ਨਹੀਂ ਕੀਤਾ?’’
ਸਰਮਾ ਨੇ ਕਿਹਾ ਕਿ ਬੰਗਾਲੀ ਬੋਲਣ ਵਾਲੇ ਹਿੰਦੂ ਵੱਡੇ ਅਸਾਮੀ ਸਮਾਜ ਵਿੱਚ ਰਲ ਗਏ ਹਨ ਅਤੇ ਉਨ੍ਹਾਂ ਦੀ ਭਾਸ਼ਾ, ਸੱਭਿਆਚਾਰ, ਧਰਮ ਅਤੇ ਸਾਰੇ ਪਹਿਲੂ ਇੱਥੇ ਸੁਰੱਖਿਅਤ ਹਨ। ਮੁੱਖ ਮੰਤਰੀ ਨੇ ਕਿਹਾ, ‘‘ਮਮਤਾ ਬੈਨਰਜੀ ਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਅਸਾਮ ਵਿੱਚ ਬੰਗਾਲੀ-ਹਿੰਦੂ ਨਾ ਸਿਰਫ਼ ਸੁਰੱਖਿਅਤ ਹਨ, ਬਲਕਿ ਉਹ ਵੱਡੇ ਅਸਾਮੀ ਲੈਂਡਸਕੇਪ ਵਿੱਚ ਵੀ ਰਲ ਗਏ ਹਨ। ਉਨ੍ਹਾਂ ਦੇ ਆਪਣੇ ਮੰਤਰੀ, ਵਿਧਾਇਕ ਹਨ।’’
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇੱਥੇ ਬੰਗਾਲੀ ਅਤੇ ਅਸਾਮੀ ਲੋਕਾਂ ਵਿੱਚ ਕੋਈ ਵੰਡ ਨਹੀਂ ਹੈ। ਜ਼ਿਕਰਯੋਗ ਹੈ ਕਿ ਮਮਤਾ ਬੈਨਰਜੀ ਕੇਂਦਰ ਅਤੇ ਭਾਜਪਾ ਸ਼ਾਸਿਤ ਰਾਜਾਂ ’ਤੇ ਬੰਗਾਲੀ ਬੋਲਣ ਵਾਲੇ ਪ੍ਰਵਾਸੀਆਂ ਨੂੰ "ਗੈਰ-ਕਾਨੂੰਨੀ ਬੰਗਲਾਦੇਸ਼ੀ" ਜਾਂ 'ਰੋਹਿੰਗਿਆ' ਕਹਿ ਕੇ ਯੋਜਨਾਬੱਧ ਤਰੀਕੇ ਨਾਲ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਉਂਦੀ ਰਹੀ ਹੈ।
Advertisement
Advertisement