ਮਾਲੀ ਦੀ ਅਦਾਲਤ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ
Mali court sentences former prime minister to two years in jail
Reuters ਮਾਲੀ ਦੀ ਇੱਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਮੂਸਾ ਮਾਰਾ ਨੂੰ ਸੋਸ਼ਲ ਮੀਡੀਆ ਪੋਸਟ ’ਤੇ ਫੌਜੀ ਸ਼ਾਸਨ ਦੀ ਆਲੋਚਨਾ ਕਰਨ ਦੇ ਦੋਸ਼ ਹੇਠ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਪੱਛਮੀ ਅਫ਼ਰੀਕੀ ਦੇਸ਼ ਵਿੱਚ ਲੋਕਤੰਤਰ ਨੂੰ ਵਿਸਾਰਨ ਲਈ ਫੌਜੀ ਸ਼ਾਸਕਾਂ ਦੀ ਆਲੋਚਨਾ ਕੀਤੀ ਸੀ। ਇਹ ਜਾਣਕਾਰੀ ਸਾਬਕਾ ਪ੍ਰਧਾਨ ਮੰਤਰੀ ਦੇ ਵਕੀਲ ਨੇ ਅੱਜ ਸਾਂਝੀ ਕੀਤੀ ਹੈ। ਮੂਸਾ ਮਾਰਾ ਉਨ੍ਹਾਂ ਕੁਝ ਕੁ ਜਨਤਕ ਹਸਤੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਅਸਿਮੀ ਗੋਇਤਾ ਦੀ ਫੌਜੀ ਸਰਕਾਰ ’ਤੇ ਖੁੱਲ੍ਹ ਕੇ ਸਵਾਲ ਚੁੱਕੇ ਸਨ। ਗੋਇਤਾ ਨੇ ਇਸ ਸਾਲ ਦੇ ਸ਼ੁਰੂ ਵਿੱਚ ਰਾਜਨੀਤਕ ਪਾਰਟੀਆਂ ਨੂੰ ਭੰਗ ਕਰ ਦਿੱਤਾ ਸੀ ਅਤੇ ਚੋਣਾਂ ਤੋਂ ਬਿਨਾਂ ਆਪਣੇ ਹੱਕ ਵਿਚ ਪੰਜ ਸਾਲਾਂ ਦਾ ਨਵਾਂ ਫਤਵਾ ਦਿੱਤਾ ਸੀ। ਮਾਰਾ ਨੂੰ $887.10 ਜੁਰਮਾਨਾ ਵੀ ਲਗਾਇਆ ਗਿਆ ਹੈ। ਇਸ ਸਬੰਧੀ ਮਾਲੀ ਦੀ ਸਰਕਾਰ ਨੇ ਕੋਈ ਟਿੱਪਣੀ ਨਹੀਂ ਕੀਤੀ ਅਤੇ ਇਸਤਗਾਸਾ ਪੱਖ ਦੇ ਵਕੀਲਾਂ ਨਾਲ ਟਿੱਪਣੀ ਲਈ ਸੰਪਰਕ ਨਹੀਂ ਹੋ ਸਕਿਆ।
ਮਾਲੀ ਦੇ ਸ਼ਾਸਕਾਂ ਨੂੰ ਮੁੜ ਉਭਰ ਰਹੇ ਜੇਹਾਦੀ ਬਗਾਵਤ ਨੂੰ ਰੋਕਣ ਲਈ ਇੱਕ ਵਧਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ਦੇ ਹਫ਼ਤਿਆਂ ਵਿੱਚ, ਅਲ ਕਾਇਦਾ-ਸਹਿਯੋਗੀ ਅਤਿਵਾਦੀਆਂ ਨੇ ਇਸ ਦੇਸ਼ ਨੂੰ ਬਾਲਣ ਦੀ ਸਪਲਾਈ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਜਿਸ ਕਾਰਨ ਸਕੂਲ ਨਵੰਬਰ ਦੇ ਅੱਧ ਤੱਕ ਬੰਦ ਕਰਨੇ ਪਏ ਸਨ।
