ਜਾਪਾਨ ਵਿੱਚ ਭੂਚਾਲ ਦੇ ਵੱਡੇ ਝਟਕੇ; ਰਿਕਟਰ ਸਕੇਲ ’ਤੇ ਤੀਬਰਤਾ 7.6
ਸੂਨਾਮੀ ਆੳੁਣ ਦੀ ਚਿਤਾਵਨੀ ਜਾਰੀ
Advertisement
ਜਾਪਾਨ ਵਿਚ ਅੱਜ ਸ਼ਾਮ ਵੇਲੇ ਭੂਚਾਲ ਦੇ ਵੱਡੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 7.6 ਮਾਪੀ ਗਈ। ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ ਅਨੁਸਾਰ ਸੋਮਵਾਰ ਸ਼ਾਮ ਨੂੰ ਜਾਪਾਨ ਵਿੱਚ 7.6 ਤੀਬਰਤਾ ਵਾਲਾ ਭੂਚਾਲ ਆਇਆ, ਜਿਸ ਕਾਰਨ ਸੂਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ। ਨਿਊਜ਼ ਏਜੰਸੀ ਰਾਇਟਰਜ਼ ਨੇ ਜਾਪਾਨ ਮੌਸਮ ਵਿਗਿਆਨ ਏਜੰਸੀ ਦੇ ਹਵਾਲੇ ਨਾਲ ਦੱਸਿਆ ਕਿ ਭੂਚਾਲ ਤੋਂ ਬਾਅਦ ਜਾਪਾਨ ਦੇ ਉੱਤਰ-ਪੂਰਬੀ ਤੱਟ ’ਤੇ ਤਿੰਨ ਮੀਟਰ (10 ਫੁੱਟ) ਤੱਕ ਉੱਚੀ ਸੂਨਾਮੀ ਆ ਸਕਦੀ ਹੈ। ਇਸ ਖਬਰ ਦੇ ਹੋਰ ਵੇਰਵੇ ਜਲਦੀ ਨਸ਼ਰ ਕੀਤੇ ਜਾਣਗੇ। ਰਾਇਟਰਜ਼
Advertisement
Advertisement
