ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

MahaKumbh ਸ਼ਿਵਰਾਤਰੀ ਮੌਕੇ ਮਹਾਂਕੁੰਭ ਲਈ ਆਖਰੀ ‘ਇਸ਼ਨਾਨ’ ਸ਼ੁਰੂ

ਹੁਣ ਤੱਕ 81 ਲੱਖ ਸ਼ਰਧਾਲੂਆਂ ਨੇ ਤ੍ਰਿਵੇਣੀ ਦੇ ਸੰਗਮ ’ਤੇ ਆਸਥਾ ਦੀ ਡੁਬਕੀ ਲਾਈ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਖ਼ੁਦ ਕਰ ਰਹੇ ਹਨ ਪ੍ਰਬੰਧਾਂ ਦੀ ਨਿਗਰਾਨੀ
AppleMark
Advertisement

ਮਹਾਂਕੁੰਭ ਨਗਰ, 26 ਫਰਵਰੀ

Mahashivratri ਮਹਾਸ਼ਿਵਰਾਤਰੀ ਮੌਕੇ ਅੱਜ ਮਹਾਂਕੁੰਭ ਦਾ ਆਖਰੀ ‘ਇਸ਼ਨਾਨ’ ਸ਼ੁਰੂ ਹੋ ਗਿਆ ਹੈ। ‘ਹਰ ਹਰ ਮਹਾਦੇਵ’ ਦੇ ਜਾਪ ਦਰਮਿਆਨ ਲੱਖਾਂ ਸ਼ਰਧਾਲੂਆਂ ਨੇ ਤ੍ਰਿਵੇਣੀ ਦੇ ਸੰਗਮ ’ਤੇ ਆਸਥਾ ਦੀ ਡੁਬਕੀ ਲਾਈ। ਸ਼ਿਵਰਾਤਰੀ ਨਾਲ ਪਿਛਲੇ 45 ਦਿਨਾਂ ਤੋਂ ਚੱਲ ਰਿਹਾ ‘ਮਹਾਂਕੁੰਭ’ ਸਮਾਪਤ ਹੋਣ ਕੰਢੇ ਪਹੁੰਚ ਗਿਆ ਹੈ।

Advertisement

ਬਾਰ੍ਹਾਂ ਸਾਲਾਂ ਵਿਚ ਇਕ ਵਾਰ ਆਉਂਦੇ ਵਿਸ਼ਵ ਦੇ ਸਭ ਤੋਂ ਵੱਡੇ ਧਾਰਮਿਕ ਇਕੱਠ ਦਾ ਆਗਾਜ਼ 13 ਜਨਵਰੀ ਨੂੰ ਪੌਸ਼ ਪੂਰਨਿਮਾ ਨਾਲ ਹੋਇਆ ਸੀ। ਇਸ ਦੌਰਾਨ ਨਾਗਾ ਸਾਧੂਆਂ ਦੇ ਵਿਸ਼ਾਲ ਜਲੂਸ ਅਤੇ ਤਿੰਨ 'ਅੰਮ੍ਰਿਤ ਇਸ਼ਨਾਨ' ਦੇਖਣ ਨੂੰ ਮਿਲੇ। ਹੁਣ ਤੱਕ 65 ਕਰੋੜ ਤੋਂ ਵੱਧ ਸ਼ਰਧਾਲੂ ਤ੍ਰਿਵੇਣੀ ਦੇ ਸੰਗਮ ’ਤੇ ਆਸਥਾ ਦੀ ਚੁੱਬੀ ਲਾ ਚੁੱਕੇ ਹਨ।

ਮੁੱਖ ਮੰਤਰੀ ਯੋਗੀ ਆਦਿੱਤਿਅਨਾਥ ਆਪਣੀ ਰਿਹਾਇਸ਼ ਤੋਂ ਮੇਲਾ ਪ੍ਰਬੰਧਾਂ ਦੀ ਨਿਗਰਾਨੀ ਕਰਦੇ ਹੋਏ। ਫੋਟੋ: ਪੀਟੀਆਈ

ਮੁੱਖ ਮੰਤਰੀ ਯੋਗੀ ਆਦਿੱਤਿਅਨਾਥ ਤੜਕੇ 4 ਵਜੇ ਤੋਂ ਲਖਨਊ ਸਥਿਤ ਆਪਣੀ ਰਿਹਾਇਸ਼ ਤੋਂ ਖ਼ੁਦ ਸੀਨੀਅਰ ਸਰਕਾਰੀ ਅਧਿਕਾਰੀਆਂ ਨਾਲ ‘ਸਨਾਨ’ ਨਾਲ ਜੁੜੇ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ।

 

ਮੁੱਖ ਮੰਤਰੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਸਾਧੂ ਸੰਤਾਂ, ਕਲਪਾਸੀਆਂ ਤੇ ਸ਼ਰਧਾਲੂਆਂ ਨੂੰ ਬਹੁਤ ਵਧਾਈਆਂ, ਜੋ ਮਹਾਸ਼ਿਵਰਾਤਰੀ ਮੌਕੇ ਅੱਜ ਤ੍ਰਿਵੇਣੀ ਦੇ ਸੰਗਮ ’ਤੇ ਪਵਿੱਤਰ ਇਸ਼ਨਾਨ ਲਈ ਪੁੱਜੇ ਹਨ...ਹਰ ਹਰ ਮਹਾਂਦੇਵ!’’

ਭਾਰਤ ਸਰਕਾਰ ਮੁਤਾਬਕ ਅੱਜ ਸਵੇਰੇ 2 ਵਜੇ ਤੱਕ 11.66 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਸੰਗਮ ’ਤੇ ਆਸਥਾ ਦੀ ਚੁੱਬੀ ਲਾਈ ਹੈ। ਅਗਲੇ ਦੋ ਘੰਟਿਆਂ ਵਿਚ ਇਹ ਗਿਣਤੀ ਵੱਧ ਕੇ 25.64 ਲੱਖ ਹੋ ਗਈ ਤੇ ਸਵੇਰੇ ਛੇ ਵਜੇ ਤੱਕ ਇਹ ਅੰਕੜਾ ਲਗਪਗ ਦੁੱਗਣਾ ਸੀ। ਮਹਾਂਕੁੰਭ ਦੇ ਆਖਰੀ ਦਿਨ ਹੁਣ ਤੱਕ 81 ਲੱਖ ਲੋਕ ਇਸ਼ਨਾਨ ਕਰ ਚੁੱਕੇ ਹਨ।

ਇਸ ਆਖਰੀ ਇਸ਼ਨਾਨ ਲਈ ਸ਼ਰਧਾਲੂ ਪੱਛਮੀ ਬੰਗਾਲ, ਕਰਨਾਟਕ, ਬਿਹਾਰ, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਪਹੁੰਚੇ ਹਨ। ਮਹਾਂਕੁੰਭ ਲਈ ਨੇਪਾਲ ਤੋਂ ਵੀ ਸ਼ਰਧਾਲੂਆਂ ਦਾ ਜਥਾ ਪਹੁੰਚਿਆ ਹੈ।

AppleMark

ਮੰਗਲਵਾਰ ਨੂੰ ਸੰਗਮ ਤੇ ਹੋਰਨਾਂ ਘਾਟਾਂ ’ਤੇ ਕੁੱਲ 1.33 ਕਰੋੜ ਸ਼ਰਧਾਲੂਆਂ ਨੇ ਆਸਥਾ ਦੀ ਡੁਬਕੀ ਲਾਈ ਸੀ। ਮੇਲੇ ਵਿੱਚ ਆਉਣ ਵਾਲੇ ਸੈਲਾਨੀਆਂ ਦੀ ਕੁੱਲ ਗਿਣਤੀ ਭਾਰਤ ਅਤੇ ਚੀਨ ਨੂੰ ਛੱਡ ਕੇ ਦੁਨੀਆ ਦੇ ਸਾਰੇ ਦੇਸ਼ਾਂ ਦੀ ਆਬਾਦੀ ਤੋਂ ਵੱਧ ਹੈ। ਭਾਰਤ ਤੇ ਚੀਨ ਦੀ ਆਬਾਦੀ ਇੱਕ ਅਰਬ ਤੋਂ ਵੱਧ ਹੈ।

ਪ੍ਰਯਾਗਰਾਜ ਵਿਚ ਸ਼ਿਵਰਾਤਰੀ ਮੌਕੇ ਤ੍ਰਿਵੇਣੀ ਸੰਗਮ ਦੇ ਘਾਟ ’ਤੇ ਇਸ਼ਨਾਨ ਕਰਦੇ ਹੋਏ ਸ਼ਰਧਾਲੂ। ਫੋਟੋਆਂ: ਪੀਟੀਆਈ

ਮਹਾਂਕੁੰਭ ਦੌਰਾਨ ਛੇ ਸ਼ਾਹੀ ਇਸ਼ਨਾਨ- 13 ਜਨਵਰੀ ਨੂੰ ਪੌਸ਼ ਪੂਰਨਿਮਾ, 14 ਜਨਵਰੀ ਨੂੰ ਮਕਰ ਸੰਕ੍ਰਾਂਤੀ, 29 ਜਨਵਰੀ ਨੂੰ ਮੌਨੀ ਮੱਸਿਆ, 3 ਫਰਵਰੀ ਨੂੰ ਬਸੰਤ ਪੰਚਮੀ, 12 ਫਰਵਰੀ ਨੂੰ ਮਾਘੀ ਪੂਰਨਿਮਾ ਅਤੇ 26 ਫਰਵਰੀ ਨੂੰ ਮਹਾਸ਼ਿਵਰਾਤਰੀ ਦੇਖਣ ਨੂੰ ਮਿਲੇ ਹਨ ਜਿਨ੍ਹਾਂ ਵਿਚ ਤਿੰਨ 'ਅੰਮ੍ਰਿਤ ਸਨਾਨ' ਵੀ ਸ਼ਾਮਲ ਹਨ।

ਸ਼ਰਧਾਲੂਆਂ ਦੀ ਵੱਡੀ ਗਿਣਤੀ ਨੂੰ ਦੇਖਦਿਆਂ ਅਧਿਕਾਰੀਆਂ ਨੇ ਮੇਲਾ ਖੇਤਰ ਅਤੇ ਪ੍ਰਯਾਗਰਾਜ ਵਿੱਚ ‘ਨੋ ਵਹੀਕਲ ਜ਼ੋਨ’ ਐਲਾਨਿਆ ਹੋਇਆ ਹੈ। ਇਸ ਤੋਂ ਇਲਾਵਾ ਮਹਾਂਕੁੰਭ ​​2025 ਨਿਰਵਿਘਨ ਨੇਪਰੇ ਚਾੜਨ ਲਈ ਹਜੂਮ ਨੂੰ ਕੰਟਰੋਲ ਕਰਨ ਦੇ ਪ੍ਰਬੰਧ ਕੀਤੇ ਗਏ ਹਨ। -ਪੀਟੀਆਈ

Advertisement
Show comments