Mahakumbh Stampede ਮਹਾਕੁੰਭ: ਮੌਨੀ ਅਮਾਵੱਸਿਆ ਮੌਕੇ ਤੜਕੇ ਮਚੀ ਭਗਦੜ ’ਚ 30 ਮੌਤਾਂ, 60 ਜ਼ਖ਼ਮੀ
ਡੀਆਈਜੀ ਵੈਭਵ ਕ੍ਰਿਸ਼ਨਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਦਾਅਵਾ
Prayagraj, Jan 29 (ANI): A devotee being rescued following a stampede before the 'Amrit Snan' on the occasion of Mauni Amavasya at the Maha Kumbh Mela 2025, in Prayagraj on Wednesday. (ANI Photo) M
Advertisement
ਪ੍ਰਯਾਗਰਾਜ, 29 ਜਨਵਰੀ
ਮਹਾਂਕੁੰਭ ਮੇਲੇ ਵਿਚ ਬੁੱਧਵਾਰ ਤੜਕੇ ਮਚੀ ਭਗਦੜ ਵਿਚ ਘੱਟੋ-ਘੱਟ 30 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 60 ਜ਼ਖ਼ਮੀ ਦੱਸੇ ਜਾਂਦੇ ਹਨ। ਕਾਬਿਲੇਗੌਰ ਹੈ ਕਿ ਅੱਜ ਮੌਨੀ ਅਮਾਵੱਸਿਆ (ਅਮਾਵਸ) ਕਰਕੇ ਤ੍ਰਿਵੇਣੀ ਦੇ ਸੰਗਮ ’ਤੇ ਡੁੁਬਕੀ ਲਾਉਣ ਲਈ ਬਹੁਗਿਣਤੀ ਲੋਕ, ਜਿਨ੍ਹਾਂ ਦਾ ਅੰਕੜਾ ਕਰੋੜਾਂ ਵਿਚ ਦੱਸਿਆ ਜਾਂਦਾ ਹੈ, ਸੰਗਮ ਦੇ ਘਾਟ ’ਤੇ ਮੌਜੂਦ ਸਨ।
Advertisement
ਮੌਨੀ ਅਮਾਵੰਸਿਆ ਨੂੰ ਕੁੰਭ ਮੇਲੇ ਦੇ ਸਭ ਤੋਂ ਪਵਿੱਤਰ ਦਿਨਾਂ ’ਚੋਂ ਇਕ ਗਿਣਿਆ ਜਾਂਦਾ ਹੈ। ਡੀਆਈਜੀ ਵੈਭਵ ਕ੍ਰਿਸ਼ਨਾ ਨੇ ਸ਼ਾਮ ਸਮੇਂ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਤੜਕੇ ਮਚੀ ਭਗਦੜ ਕਰਕੇ 30 ਜਣਿਆਂ ਦੀ ਮੌਤ ਹੋ ਗਈ ਤੇ 60 ਹੋਰ ਜ਼ਖ਼ਮੀ ਹਨ। ਇਸ ਤੋਂ ਪਹਿਲਾਂ ਅੱਜ ਦਿਨੇ ਆਈਆਂ ਖ਼ਬਰਾਂ ਵਿਚ ਭਗਦੜ ’ਚ ਵੱਡੀ ਗਿਣਤੀ ਲੋਕਾਂ ਦੀ ਮੌਤ ਦਾ ਖ਼ਦਸ਼ਾ ਜਤਾਇਆ ਗਿਆ ਸੀ। -ਪੀਟੀਆਈ
Advertisement
×