ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Mahakumbh: ਰਾਸ਼ਟਰਪਤੀ ਮੁਰਮੂ ਨੇ ਤ੍ਰਿਵੇਣੀ ਸੰਗਮ ’ਤੇ ਲਾਈ ਆਸਥਾ ਦੀ ਡੁਬਕੀ

ਰਾਜਪਾਲ ਆਨੰਦੀਬੇਨ ਪਟੇਲ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕੀਤਾ ਸਵਾਗਤ; ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪਰਿਵਾਰ ਸਮੇਤ ਕੀਤਾ ਇਸ਼ਨਾਨ
ਰਾਸ਼ਟਰਪਤੀ ਮੁਰਮੂ ਸੰਗਮ ਘਾਟ ’ਤੇ ਆਸਥਾ ਦੀ ਡੁਬਕੀ ਲਾਉਂਦੇ ਹੋਏ। ਫੋੋਟੋ: ਪੀਟੀਆਈ
Advertisement

ਪ੍ਰਯਾਗਰਾਜ, 10 ਫਰਵਰੀ

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਮਹਾਂਕੁੰਭ ਮੇਲੇ ਦੌਰਾਨ ਤ੍ਰਿਵੇਣੀ ਦੇ ਸੰਗਮ ਉੱਤੇ ਆਸਥਾ ਦੀ ਡੁਬਕੀ ਲਾਈ। ਇਸ ਦੌਰਾਨ ਘਾਟ ’ਤੇ ਸਖ਼ਤ ਸੁਰੱਖਿਆ  ਪ੍ਰਬੰਧ ਕੀਤੇ ਗਏ ਸਨ। ਇਸ ਤੋਂ ਪਹਿਲਾਂ ਪ੍ਰਯਾਗਰਾਜ ਹਵਾਈ ਅੱਡੇ ਉੱਤੇ ਪੁੱਜੀ ਰਾਸ਼ਟਰਪਤੀ ਮੁਰਮੂ ਦਾ ਯੂਪੀ ਦੀ ਰਾਜਪਾਲ ਆਨੰਦੀਬੇਨ ਪਟੇਲ ਤੇ ਰਾਜ ਦੇ ਮੁੱਖ ਮੰਤਰੀ ਯੋਗੀ ਆਦਿੱਤਿਅਨਾਥ ਨੇ ਸਵਾਗਤ ਕੀਤਾ।

Advertisement

 

ਰਾਜਪਾਲ ਆਨੰਦੀਬੇਨ ਪਟੇਲ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਪ੍ਰਯਾਗਰਾਜ ਪੁੱਜੇ ਰਾਸ਼ਟਰਪਤੀ ਮੁਰਮੂ ਦਾ ਸਵਾਗਤ ਕਰਦੇ ਹੋਏ। ਫੋਟੋ: ਪੀਟੀਆਈ

ਮੁਰਮੂ ਨੇ ਤ੍ਰਿਵੇਣੀ ਦੇ ਸੰਗਮ ’ਤੇ ਪਰਵਾਸੀ ਪੰਛੀਆਂ ਨੂੰ ਚੋਗਾ ਵੀ ਪਾਇਆ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਰਿਲੀਜ਼ ਮੁਤਾਬਕ ਰਾਸ਼ਟਰਪਤੀ ਮੁਰਮੂ ਮਹਾਂਕੁੰਭ ਵਿਚ ਡੁਬਕੀ ਲਾਉਣ ਮਗਰੋਂ ਅਕਸ਼ੈਵਟ ਅਤੇ ਵੱਡੇ ਹਨੂਮਾਨ ਮੰਦਰ ਵਿਚ ਪੂਜਾ ਅਰਚਨਾ ਵੀ ਕਰਨਗੇ। ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਡਿਜੀਟਲ ਕੁੰਭ ਅਨੁਭਵ ਕੇਂਦਰ ਵੀ ਜਾਣਗੇ। ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ.ਰਾਜੇਂਦਰ ਪ੍ਰਸਾਦ ਨੇ ਵੀ ਮਹਾਂਕੁੰਭ ਦੌਰਾਨ ਇਸ਼ਨਾਨ ਕੀਤਾ ਸੀ।

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਪ੍ਰਯਾਗਰਾਜ ਵਿਚ ਤ੍ਰਿਵੇਣੀ ਦੇ ਸੰਗਮ ’ਤੇ ਇਸ਼ਨਾਨ ਕਰਦੇ ਹੋਏ। ਫੋਟੋ: ਪੀਟੀਆਈ

ਇਸ ਤੋਂ ਪਹਿਲਾਂ ਅੱਜ ਦਿਨੇਂ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਆਪਣੇ ਪਰਿਵਾਰ ਨਾਲ ਸੰਗਮ ਦੇ ਘਾਟ ’ਤੇ ਇਸ਼ਨਾਨ ਕੀਤਾ। -ਏਐੱਨਆਈ

Advertisement
Show comments