DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Mahakumbh: ਮਾਘੀ ਪੂਰਨਿਮਾ ਦੇ ਇਸ਼ਨਾਨ ਲਈ ਲੱਖਾਂ ਸ਼ਰਧਾਲੂ ਇਕੱਠੇ ਹੋਏ

ਪ੍ਰਯਾਗਰਾਜ, 12 ਫਰਵਰੀ ਬੁੱਧਵਾਰ ਤੜਕੇ ਸ਼ੁਰੂ ਹੋਏ ਮਾਘੀ ਪੂਰਨਿਮਾ ਦੇ ਪਵਿੱਤਰ ਇਸ਼ਨਾਨ ਲਈ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਮਹਾਕੁੰਭ ਮੇਲਾ ਖੇਤਰ ਵਿੱਚ ਇਕੱਠੇ ਹੋਏ। ਇਸ ਦੌਰਾਨ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਲਖਨਊ ਤੋਂ ਸਮਾਗਮ ਦੀ ਨਿਗਰਾਨੀ ਕਰ ਰਹੇ ਸਨ। ਜ਼ਿਕਰਯੋਵ...
  • fb
  • twitter
  • whatsapp
  • whatsapp
featured-img featured-img
ਮਾਘੀ ਪੂਰਨੀਮਾ ਮੌਕੇ ਪਵਿੱਤਰ ਇਸ਼ਨਾਨ ਲਈ ਇਕੱਠੇ ਹੋਏ ਸ਼ਰਧਾਲੂ। ਫੋਟੋ ਪੀਟੀਆਈ
Advertisement

ਪ੍ਰਯਾਗਰਾਜ, 12 ਫਰਵਰੀ

ਬੁੱਧਵਾਰ ਤੜਕੇ ਸ਼ੁਰੂ ਹੋਏ ਮਾਘੀ ਪੂਰਨਿਮਾ ਦੇ ਪਵਿੱਤਰ ਇਸ਼ਨਾਨ ਲਈ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਮਹਾਕੁੰਭ ਮੇਲਾ ਖੇਤਰ ਵਿੱਚ ਇਕੱਠੇ ਹੋਏ। ਇਸ ਦੌਰਾਨ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਲਖਨਊ ਤੋਂ ਸਮਾਗਮ ਦੀ ਨਿਗਰਾਨੀ ਕਰ ਰਹੇ ਸਨ। ਜ਼ਿਕਰਯੋਵ ਹੈ ਕਿ ਮਾਘੀ ਪੂਰਨਿਮਾ ਇਸ਼ਨਾਨ ਦੇ ਨਾਲ ਹੀ ਮਹੀਨਾ ਭਰ ਚੱਲਿਆ ਕਲਪਵਾਸ ਵੀ ਖਤਮ ਹੋ ਜਾਵੇਗਾ ਅਤੇ ਲਗਭਗ 10 ਲੱਖ ਕਲਪਵਾਸੀ ਮਹਾਂਕੁੰਭ ​​ਨੂੰ ਛੱਡਣਾ ਸ਼ੁਰੂ ਕਰ ਦੇਣਗੇ।

Advertisement

ਸਵੇਰੇ ਤੋਂ ਹੀ ਇਸ਼ਨਾਨ ਸ਼ੁਰੂ ਹੋਣ ਤੋਂ ਬਾਅਦ ਲੱਖਾਂ ਸ਼ਰਧਾਲੂ ਤ੍ਰਿਵੇਣੀ ਸੰਗਮ ਅਤੇ ਹੋਰ ਘਾਟਾਂ ’ਤੇ ਪਵਿੱਤਰ ਇਸ਼ਨਾਨ ਕਰ ਚੁੱਕੇ ਹਨ। ਕੁੰਭ ਦੇ ਐਸਐਸਪੀ ਰਾਜੇਸ਼ ਦਿਵੇਦੀ ਨੇ ਕਿਹਾ, "ਭਗਤਾਂ ਦੀ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਅਤੇ ਅਸੀਂ ਸਾਰੇ (ਭੀੜ) ਦਬਾਅ ਵਾਲੇ ਪੁਆਇੰਟਾਂ ਦਾ ਧਿਆਨ ਰੱਖ ਰਹੇ ਹਾਂ।"

ਮੁੱਖ ਮੰਤਰੀ ਆਦਿਤਿਆਨਾਥ ਨੇ ‘ਐਕਸ’ ’ਤੇ ਪੋਸਟ ਕਰਦਿਆਂ ਪਵਿੱਤਰ ਇਸ਼ਨਾਨ ਉਤਸਵ ’ਤੇ ਸ਼ਰਧਾਲੂਆਂ ਨੂੰ ਵਧਾਈ ਦਿੱਤੀ। ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਲਈ ਪ੍ਰਯਾਗਰਾਜ ਦੇ ਏਡੀਜੀ ਭਾਨੂ ਭਾਸਕਰ ਨੇ ਕਿਹਾ ਕਿ ਹਰ ਜਗ੍ਹਾ ’ਤੇ ਵਿਸ਼ੇਸ਼ ਪੁਲੀਸ ਬਲ ਤਾਇਨਾਤ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਐਮਰਜੈਂਸੀ ਦੇ ਸਮੇਂ ਵਿਚ ਇਸ਼ਨਾਨ ਦੀ ਰਸਮ ਪੂਰੀ ਹੋ ਸਕੇ। ਪੀਟੀਆਈ

Advertisement
×