ਲੁਧਿਆਣਾ: ਪੁਲੀਸ ਕਮਿਸ਼ਨਰ ਵੱਲੋਂ ਥਾਣੇ ਅਤੇ ਸਾਈਬਰ ਸੈੱਲ ਦਾ ਅਚਾਨਕ ਨਿਰੀਖਣ
ਲੁਧਿਆਣਾ, 11 ਅਪਰੈਲ
ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਸ਼ੁੱਕਰਵਾਰ ਨੂੰ ਸਰਾਭਾ ਨਗਰ ਪੁਲੀਸ ਥਾਣਾ ਅਤੇ ਸਾਈਬਰ ਸੈੱਲ ਦਾ ਅਚਾਨਕ ਦੌਰਾ ਕੀਤਾ ਤਾਂ ਜੋ ਡਿਊਟੀ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾ ਸਕੇ। ਦੌਰੇ ਦੌਰਾਨ ਸ਼ਰਮਾ ਨੇ ਆਊਟਰੀਚ ਸੈਂਟਰ, ਲਾਕ-ਅੱਪ, ਹੈਲਪ ਡੈਸਕ, ਸ਼ਿਕਾਇਤ ਸੈੱਲ, ਵਾਇਰਲੈੱਸ ਰੂਮ, ਅਪਰਾਧ ਅਤੇ ਅਪਰਾਧਿਕ ਟਰੈਕਿੰਗ ਨੈੱਟਵਰਕ ਅਤੇ ਸਿਸਟਮ (ਸੀਸੀਟੀਐਨਐਸ) ਰੂਮ, ਜ਼ਿਲ੍ਹਾ ਫੋਰੈਂਸਿਕ ਲੈਬ ਅਤੇ ਐੱਸਐਚਓ ਦਫ਼ਤਰ ਸਮੇਤ ਮੁੱਖ ਖੇਤਰਾਂ ਦਾ ਜਾਇਜ਼ਾ ਲਿਆ। ਇਕ ਅਧਿਕਾਰਤ ਬਿਆਨ ਦੇ ਅਨੁਸਾਰ ਉਨ੍ਹਾਂ ਗਲਤ ਢੰਗ ਨਾਲ ਪਾਰਕ ਕੀਤੇ ਦੋਪਹੀਆ ਵਾਹਨਾਂ ਅਤੇ ਬੇਤਰਤੀਬ ਸਟੋਰੇਜ ਖੇਤਰਾਂ ਨੂੰ ਦੇਖਿਆ ਅਤੇ ਉਨ੍ਹਾਂ ਦੇ ਸਹੀ ਪ੍ਰਬੰਧਨ ਅਤੇ ਨਿਪਟਾਰੇ ਲਈ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ।
Today, Commissioner of Police Ludhiana conducted informal inspections of the PS Sarabha Nagar and PS Cyber Crime to evaluate and improve maintenance, public interaction, and operational efficiency, thereby boosting employee morale. pic.twitter.com/QqLXyReXw7
— Commissioner of Police, Ludhiana (@Ludhiana_Police) April 11, 2025
ਕਮਿਸ਼ਨਰ ਵੱਲੋਂ ਕਰਮਚਾਰੀਆਂ ਦੇ ਰਿਕਾਰਡ ਦੀ ਵੀ ਜਾਂਚ ਕੀਤੀ ਗਈ ਉਨ੍ਹਾਂ ਕਿਹਾ ਕਿ ਦਫਤਰਾਂ ਵਿਚ ਸੂਚਾਰੂ ਢੰਗ ਨਾਲ ਕੰਮਕਾਜ ਜਾਰੀ ਰੱਖਣ ਲਈ ਅਜਿਹੇ ਨਿਰੀਖਣ ਜਾਰੀ ਰਹਿਣਗੇ। -ਪੀਟੀਆਈ