LPG price hike: ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧਾ
ਨਵੀਂ ਦਿੱਲੀ, 7 ਅਪਰੈਲ LPG price hike: ਕੇਂਦਰੀ ਤੇਲ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਮਵਾਰ ਨੂੰ ਕਿਹਾ ਕਿ ਵੰਡ (ਡਿਸਟਰੀਬਿਉਸ਼ਨ) ਕੰਪਨੀਆਂ ਨੇ ਰਸੋਈ ਗੈਸ/ਐੱਲਪੀਜੀ ਦੀ ਕੀਮਤ 50 ਰੁਪਏ ਪ੍ਰਤੀ ਸਿਲੰਡਰ ਵਧਾ ਦਿੱਤੀ ਹੈ। ਮੰਤਰੀ ਨੇ ਕਿਹਾ ਕਿ ਉੱਜਵਲਾ ਅਤੇ ਆਮ...
Advertisement
ਨਵੀਂ ਦਿੱਲੀ, 7 ਅਪਰੈਲ
LPG price hike: ਕੇਂਦਰੀ ਤੇਲ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਮਵਾਰ ਨੂੰ ਕਿਹਾ ਕਿ ਵੰਡ (ਡਿਸਟਰੀਬਿਉਸ਼ਨ) ਕੰਪਨੀਆਂ ਨੇ ਰਸੋਈ ਗੈਸ/ਐੱਲਪੀਜੀ ਦੀ ਕੀਮਤ 50 ਰੁਪਏ ਪ੍ਰਤੀ ਸਿਲੰਡਰ ਵਧਾ ਦਿੱਤੀ ਹੈ। ਮੰਤਰੀ ਨੇ ਕਿਹਾ ਕਿ ਉੱਜਵਲਾ ਅਤੇ ਆਮ ਸ਼੍ਰੇਣੀ ਦੇ ਗਾਹਕਾਂ ਦੋਵਾਂ ਲਈ ਗੈਸ ਦੀ ਕੀਮਤ ਵਧਾਈ ਗਈ ਹੈ। ਵਾਧੇ ਉਪਰੰਤ 14.2 ਕਿਲੋਗ੍ਰਾਮ ਐੱਲਪੀਜੀ ਸਿਲੰਡਰ ਦੀ ਕੀਮਤ ਆਮ ਉਪਭੋਗਤਾਵਾਂ ਲਈ 803 ਰੁਪਏ ਤੋਂ ਵਧ ਕੇ 853 ਰੁਪਏ ਅਤੇ ਉੱਜਵਲਾ ਯੋਜਨਾ ਦੇ ਤਹਿਤ ਉਪਭੋਗਤਾਵਾਂ ਲਈ 503 ਰੁਪਏ ਤੋਂ ਵਧ ਕੇ 553 ਰੁਪਏ ਪ੍ਰਤੀ 14.2 ਕਿਲੋਗ੍ਰਾਮ ਸਿਲੰਡਰ ਹੋ ਜਾਵੇਗੀ। -ਪੀਟੀਆਈ
Advertisement
Advertisement
×