London Southend Airport plane crash: ਛੋਟਾ ਯਾਤਰੀ ਜਹਾਜ਼ ਹਾਦਸਾਗ੍ਰਸਤ
ਨੀਦਰਲੈਂਡਜ਼ ਜਾ ਰਿਹਾ ਸੀ ਜਹਾਜ਼
Advertisement
ਲੰਡਨ, 13 ਜੁਲਾਈ
ਇੱਥੋਂ ਦੇ ਸਾਊਥਐਂਡ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਇੱਕ ਛੋਟਾ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਕਾਰਨ ਅਸਮਾਨ ਵਿਚ ਅੱਗ ਦਾ ਭਾਂਬੜ ਬਣ ਗਿਆ। ਸ਼ੁਰੂਆਤੀ ਜਾਣਕਾਰੀ ਅਨੁਸਾਰ ਮੰਨਿਆ ਜਾ ਰਿਹਾ ਹੈ ਕਿ ਹਾਦਸਾਗ੍ਰਸਤ ਜਹਾਜ਼ ਇੱਕ ਬੀਚ ਬੀ200 ਮਾਡਲ ਦਾ ਸੀ ਜੋ ਘਟਨਾ ਸਮੇਂ ਨੀਦਰਲੈਂਡਜ਼ ਦੇ ਲੇਲੀਸਟਾਡ ਜਾ ਰਿਹਾ ਸੀ। ਇਸ ਦੌਰਾਨ ਹੰਗਾਮੀ ਦਲ ਮੌਕੇ ’ਤੇ ਪੁੱਜ ਗਏ ਹਨ ਤੇ ਅਧਿਕਾਰੀਆਂ ਨੇ ਰੌਚਫੋਰਡ ਗੋਲਫ ਕਲੱਬ ਅਤੇ ਵੈਸਟਕਲਿਫ ਰਗਬੀ ਕਲੱਬ ਨੂੰ ਘਟਨਾ ਦੇ ਨੇੜੇ ਹੋਣ ਕਾਰਨ ਖਾਲੀ ਕਰਵਾ ਲਿਆ ਹੈ। ਇਸ ਹਾਦਸੇ ਕਾਰਨ ਦੁਪਹਿਰ ਨੂੰ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀਆਂ ਚਾਰ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
Advertisement
Advertisement