ਅਮਰੀਕਾ ਵਿਚ ਰਿਕਾਰਡ 43 ਦਿਨਾਂ ਤੋਂ ਜਾਰੀ ਤਾਲਾਬੰਦੀ ਖ਼ਤਮ; ਟਰੰਪ ਨੇ ਬਿੱਲ ’ਤੇ ਸਹੀ ਪਾਈ
ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਰਾਤ ਨੂੰ ਸਰਕਾਰੀ ਫੰਡਾਂ ਨਾਲ ਸਬੰਧਤ ਬਿੱਲ ’ਤੇ ਦਸਤਖ਼ਤ ਕਰ ਦਿੱਤੇ, ਜਿਸ ਨਾਲ ਪਿਛਲੇ ਰਿਕਾਰਡ 43 ਦਿਨਾਂ ਤੋਂ ਜਾਰੀ ਤਾਲਾਬੰਦੀ (Shutdown) ਦਾ ਭੋਗ ਪੈ ਗਿਆ। ਤਾਲਾਬੰਦੀ ਕਰਕੇ ਸੰਘੀ ਮੁਲਾਜ਼ਮਾਂ ਨੂੰ ਵੱਡਾ ਵਿੱਤੀ ਦਬਾਅ ਝੱਲਣਾ ਪੈ...
ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਰਾਤ ਨੂੰ ਸਰਕਾਰੀ ਫੰਡਾਂ ਨਾਲ ਸਬੰਧਤ ਬਿੱਲ ’ਤੇ ਦਸਤਖ਼ਤ ਕਰ ਦਿੱਤੇ, ਜਿਸ ਨਾਲ ਪਿਛਲੇ ਰਿਕਾਰਡ 43 ਦਿਨਾਂ ਤੋਂ ਜਾਰੀ ਤਾਲਾਬੰਦੀ (Shutdown) ਦਾ ਭੋਗ ਪੈ ਗਿਆ। ਤਾਲਾਬੰਦੀ ਕਰਕੇ ਸੰਘੀ ਮੁਲਾਜ਼ਮਾਂ ਨੂੰ ਵੱਡਾ ਵਿੱਤੀ ਦਬਾਅ ਝੱਲਣਾ ਪੈ ਰਿਹਾ ਸੀ। ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲੀਆਂ, ਵੱਡੀ ਗਿਣਤੀ ਯਾਤਰੀ ਹਵਾਈ ਅੱਡਿਆਂ ’ਤੇ ਫਸ ਗਏ ਤੇ ਕੁਝ ਖੁਰਾਕੀ ਬੈਂਕਾਂ ਦੇ ਬਾਹਰ ਲੰਮੀਆਂ ਕਤਾਰਾਂ ਲੱਗ ਗਈਆਂ।
ਬਿੱਲ ’ਤੇ ਟਰੰਪ ਦੀ ਸਹੀ ਨਾਲ ਵ੍ਹਾਈਟ ਹਾਊਸ ਵਿਚ ਉਨ੍ਹਾਂ ਦੀ ਸਰਕਾਰ ਵੱਲੋਂ ਚਲਾਈ ਗਈ ਦੂਜੀ ਸਰਕਾਰੀ ਤਾਲਾਬੰਦੀ ਸਮਾਪਤ ਹੋ ਗਈ। ਇਸ ਤਾਲਾਬੰਦੀ ਨੇ ਵਾਸ਼ਿੰਗਟਨ ਵਿਚ ਪੱਖਪਾਤੀ ਵੰਡ ਨੂੰ ਹੋਰ ਹਵਾ ਦਿੱਤੀ ਕਿਉਂਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਬੇਮਿਸਾਲ ਇਕਤਰਫ਼ਾ ਕਾਰਵਾਈ ਕੀਤੀ- ਜਿਸ ਵਿਚ ਪ੍ਰਾਜੈਕਟਾਂ ਨੂੰ ਰੱਦ ਕਰਨਾ ਤੇ ਸੰਘੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੀ ਕੋਸ਼ਿਸ਼ ਕਰਨਾ ਸ਼ਾਮਲ ਸੀ- ਤਾਂ ਕਿ ਡੈਮੋਕਰੈਟਸ ’ਤੇ ਆਪਣੀਆਂ ਮੰਗਾਂ ਨੂੰ ਲੈ ਕੇ ਨਰਮ ਰੁਖ਼ ਅਪਣਾਉਣ ਲਈ ਦਬਾਅ ਬਣਾਇਆ ਜਾ ਸਕੇ। ਸਦਨ ਵੱਲੋਂ 222-209 ਦੇ ਬਹੁਮਤ ਨਾਲ ਬਿੱਲ ਪਾਸ ਕਰਨ ਤੋਂ ਕੁਝ ਘੰਟਿਆਂ ਬਾਅਦ ਟਰੰਪ ਨੇ ਇਸ ’ਤੇ ਸਹੀ ਪਾ ਦਿੱਤੀ। ਸੈਨੇਟ ਨੇ ਸੋਮਵਾਰ ਨੂੰ ਇਸ ਬਿੱਲ ਨੂੰ ਪਾਸ ਕਰ ਦਿੱਤਾ ਸੀ।

