ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲਸ਼ਕਰ ਅਤੇ ਜੈਸ਼ ਨੂੰ ਅਫ਼ਗਾਨਿਸਤਾਨ ’ਚ ਪਨਾਹ ਨਾ ਮਿਲੇ: ਭਾਰਤ

ਸੰਯੁਕਤ ਰਾਸ਼ਟਰ ਕੌਂਸਲ ਦੀ ਮੀਟਿੰਗ ਦੌਰਾਨ ਕੌਮਾਂਤਰੀ ਭਾੲੀਚਾਰੇ ਨੂੰ ਕੀਤੀ ਅਪੀਲ
Advertisement
ਭਾਰਤ ਨੇ ਕੌਮਾਂਤਰੀ ਭਾਈਚਾਰੇ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਕਿ ਪਾਕਿਸਤਾਨ ਅਧਾਰਿਤ ਲਸ਼ਕਰ-ਏ-ਤਇਬਾ ਅਤੇ ਜੈਸ਼-ਏ-ਮੁਹੰਮਦ ਸਮੇਤ ਸੰਯੁਕਤ ਰਾਸ਼ਟਰ ਵੱਲੋਂ ਐਲਾਨੀਆਂ ਦਹਿਸ਼ਤੀ ਜਥੇਬੰਦੀਆਂ ਅਤੇ ਉਨ੍ਹਾਂ ਦੇ ਮਦਦਗਾਰ ਹੁਣ ਅਤਿਵਾਦੀ ਸਰਗਰਮੀਆਂ ਲਈ ਅਫ਼ਗਾਨਿਸਤਾਨ ਦੀ ਧਰਤੀ ਦੀ ਵਰਤੋਂ ਨਾ ਕਰ ਸਕਣ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਪੱਕੇ ਨੁਮਾਇੰਦੇ ਪੀ. ਹਰੀਸ਼ ਨੇ ਬੁੱਧਵਾਰ ਨੂੰ ਕਿਹਾ, ‘‘ਭਾਰਤ ਨੇ ਅਫ਼ਗਾਨਿਸਤਾਨ ਦੇ ਸੁਰੱਖਿਆ ਹਾਲਾਤ ’ਤੇ ਨੇੜਿਉਂ ਨਜ਼ਰ ਰੱਖੀ ਹੋਈ ਹੈ।’’ ਉਨ੍ਹਾਂ ਸਪੱਸ਼ਟ ਤੌਰ ’ਤੇ ਪਾਕਿਸਤਾਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸੰਯੁਕਤ ਰਾਸ਼ਟਰ ਕੌਂਸਲ ਵੱਲੋਂ ਐਲਾਨੀਆਂ ਦਹਿਸ਼ਤੀ ਜਥੇਬੰਦੀਆਂ ਆਈ ਐੱਸ ਆਈ ਐੱਲ, ਅਲ-ਕਾਇਦਾ, ਲਸ਼ਕਰ-ਏ-ਤਇਬਾ ਅਤੇ ਜੈਸ਼-ਏ-ਮੁਹੰਮਦ ਅਤੇ ਉਨ੍ਹਾਂ ਦੇ ਖ਼ਤਰਨਾਕ ਇਰਾਦਿਆਂ ’ਚ ਸਹਾਇਤਾ ਕਰਨ ਵਾਲੇ ਹੁਣ ਅਫ਼ਗਾਨਿਸਤਾਨ ਦੀ ਧਰਤੀ ਦੀ ਵਰਤੋਂ ਦਹਿਸ਼ਤੀ ਸਰਗਰਮੀਆਂ ਲਈ ਨਾ ਕਰ ਸਕਣ।ਅਫ਼ਗਾਨਿਸਤਾਨ ਬਾਰੇ ਸੰਯੁਕਤ ਰਾਸ਼ਟਰ ਕੌਂਸਲ ਦੀ ਮੀਟਿੰਗ ’ਚ ਹਰੀਸ਼ ਨੇ ਕਿਹਾ ਕਿ ਅਫ਼ਗਾਨਿਸਤਾਨ ’ਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ’ਚ ਭਾਰਤ ਦਾ ਸਰਵਉੱਚ ਹਿੱਤ ਹੈ। ਉਨ੍ਹਾਂ ਕਿਹਾ, ‘‘ਅਸੀਂ ਅਫ਼ਗਾਨਿਸਤਾਨ ਨਾਲ ਜੁੜੇ ਪ੍ਰਮੁੱਖ ਮੁੱਦਿਆਂ ’ਤੇ ਕੌਮਾਂਤਰੀ ਅਤੇ ਖੇਤਰੀ ਸਹਿਮਤੀ ਤੇ ਸਹਿਯੋਗ ਨੂੰ ਜ਼ਰੂਰੀ ਮੰਨਦੇ ਹਾਂ। ਦੇਸ਼ ’ਚ ਸ਼ਾਂਤੀ, ਸਥਿਰਤਾ ਅਤੇ ਵਿਕਾਸ ਨੂੰ ਹੱਲਾਸ਼ੇਰੀ ਦੇਣ ਲਈ ਅਸੀਂ ਸਾਰੀਆਂ ਸਬੰਧਤ ਧਿਰਾਂ ਨਾਲ ਵਾਰਤਾ ਕਰ ਰਹੇ ਹਾਂ।’’ ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਫ਼ਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਆਮਿਰ ਖ਼ਾਨ ਮੁਤਾਕੀ ਨਾਲ ਦੋ ਵਾਰ ਗੱਲਬਾਤ ਕਰ ਚੁੱਕੇ ਹਨ। ਭਾਰਤ ਨੇ 22 ਅਪਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ’ਚ ਹੋਏ ਅਤਿਵਾਦੀ ਹਮਲੇ ਦੀ ਅਫ਼ਗਾਨਿਸਤਾਨ ਵੱਲੋਂ ਕੀਤੀ ਗਈ ਸਖ਼ਤ ਨਿੰਦਾ ਦਾ ਸਵਾਗਤ ਕੀਤਾ।

ਪਾਕਿ-ਚੀਨ ਵੱਲੋਂ ਬੀ ਐੱਲ ਏ ਤੇ ਮਜੀਦ ਬ੍ਰਿਗੇਡ ਅਤਿਵਾਦੀ ਜਥੇਬੰਦੀ ਐਲਾਨਣ ਦੀ ਮੰਗ

Advertisement

ਪਾਕਿਸਤਾਨ ਅਤੇ ਚੀਨ ਨੇ ਸਾਂਝੇ ਤੌਰ ’ਤੇ ਸੰਯੁਕਤ ਰਾਸ਼ਟਰ ਕੌਂਸਲ ’ਚ ਮਤਾ ਪੇਸ਼ ਕਰਕੇ ਬਲੂਚਿਸਤਾਨ ਲਿਬਰੇਸ਼ਨ ਆਰਮੀ (ਬੀ ਐੱਲ ਏ) ਅਤੇ ਉਸ ਦੇ ਫਿਦਾਈਨ ਵਿੰਗ ਮਜੀਦ ਬ੍ਰਿਗੇਡ ਨੂੰ ਅਤਿਵਾਦੀ ਜਥੇਬੰਦੀ ਐਲਾਨਣ ਦੀ ਮੰਗ ਕੀਤੀ ਹੈ। ਦੋਵੇਂ ਮੁਲਕਾਂ ਨੇ ਉਮੀਦ ਜਤਾਈ ਕਿ ਬੀ ਐੱਲ ਏ ਅਤੇ ਮਜੀਦ ਬ੍ਰਿਗੇਡ ਨੂੰ ਕੌਂਸਲ ਦੀ 1267 ਅਲ-ਕਾਇਦ ਪਾਬੰਦੀ ਕਮੇਟੀ ਤਹਿਤ ਅਤਿਵਾਦੀ ਜਥੇਬੰਦੀ ਐਲਾਨਿਆ ਜਾਵੇਗਾ। ਸੰਯੁਕਤ ਰਾਸ਼ਟਰ ’ਚ ਪਾਕਿਸਤਾਨ ਦੇ ਪੱਕੇ ਨੁਮਾਇੰਦੇ ਆਸਿਮ ਇਫ਼ਤਿਖਾਰ ਅਹਿਮਦ ਨੇ ਕਿਹਾ ਕਿ ਅਫ਼ਗਾਨਿਸਤਾਨ ’ਚ 60 ਤੋਂ ਵੱਧ ਦਹਿਸ਼ਤੀ ਕੈਂਪ ਸਰਗਰਮ ਹਨ ਜੋ ਸਰਹੱਦ ਪਾਰੋਂ ਹਮਲਿਆਂ ਲਈ ਬੇਸ ਕੈਂਪ ਦਾ ਕੰਮ ਕਰ ਰਹੇ ਹਨ।

 

 

Advertisement
Show comments