ਮਾਤਾ ਵੈਸ਼ਨੋ ਦੇਵੀ ਮੰਦਰ ਦੇ ਨਵੇਂ ਟਰੈਕ ’ਤੇ ਢਿੱਗਾਂ ਡਿੱਗੀਆਂ
ਕਟੜਾ/ਜੰਮੂ, 26 ਜੂਨਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਤ੍ਰਿਕੁਟਾ ਪਹਾੜੀਆਂ ਦੇ ਉੱਪਰ ਮਾਤਾ ਵੈਸ਼ਨੋ ਦੇਵੀ ਤੀਰਥ ਸਥਾਨ ਤੱਕ ਜਾਣ ਵਾਲਾ ਨਵਾਂ ਟਰੈਕ ਜ਼ੋਰਦਾਰ ਮੀਂਹ ਮਗਰੋਂ ਢਿੱਗਾਂ ਡਿੱਗਣ ਕਾਰਨ ਬੰਦ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਰਾਣੇ ਰਸਤੇ ਰਾਹੀਂ ਸ਼ਰਧਾਲੂ ਅੱਗੇ...
Advertisement
ਕਟੜਾ/ਜੰਮੂ, 26 ਜੂਨਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਤ੍ਰਿਕੁਟਾ ਪਹਾੜੀਆਂ ਦੇ ਉੱਪਰ ਮਾਤਾ ਵੈਸ਼ਨੋ ਦੇਵੀ ਤੀਰਥ ਸਥਾਨ ਤੱਕ ਜਾਣ ਵਾਲਾ ਨਵਾਂ ਟਰੈਕ ਜ਼ੋਰਦਾਰ ਮੀਂਹ ਮਗਰੋਂ ਢਿੱਗਾਂ ਡਿੱਗਣ ਕਾਰਨ ਬੰਦ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਰਾਣੇ ਰਸਤੇ ਰਾਹੀਂ ਸ਼ਰਧਾਲੂ ਅੱਗੇ ਵਧ ਰਹੇ ਹਨ ਜਦੋਂ ਕਿ ਬੈਟਰੀ ਕਾਰ ਅਤੇ ਹੈਲੀਕਾਪਟਰ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਹਿਮਕੋਟੀ ਰੂਟ ਦੇ ਨਾਲ ਸੱਤਿਆ ਵਿਊ ਪੁਆਇੰਟ ਨੇੜੇ ਇਹ ਢਿੱਗਾਂ ਉਸ ਵੇਲੇ ਡਿੱਗੀਆਂ, ਜਦੋਂ ਮੀਂਹ ਕਾਰਨ ਕਿਸੇ ਵੀ ਹਾਦਸੇ ਤੋਂ ਬਚਾਅ ਲਈ ਸ਼ਰਾਈਨ ਬੋਰਡ ਨੇ ਨਵੇਂ ਟਰੈਕ ਤੋਂ ਪਹਿਲਾਂ ਹੀ ਸ਼ਰਧਾਲੂਆਂ ਨੂੰ ਪੁਰਾਣੇ ਰਸਤੇ ਵੱਲ ਮੋੜ ਦਿੱਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਭੈਰੋਂ ਮੰਦਰ ਵੱਲ ਜਾਣ ਵਾਲੇ ਟਰੈਕ ’ਤੇ ਵੀ ਢਿੱਗਾਂ ਡਿੱਗਣ ਕਾਰਨ ਸ਼ਰਧਾਲੂਆਂ ਦੀ ਆਵਾਜਾਈ ਵਿੱਚ ਵਿਘਨ ਪਿਆ। ਉਨ੍ਹਾਂ ਕਿਹਾ ਕਿ ਦੋਵਾਂ ਟਰੈਕਾਂ ਤੋਂ ਮਲਬਾ ਚੁੱਕਿਆ ਜਾ ਰਿਹਾ ਹੈ। -ਪੀਟੀਆਈ
Advertisement
Advertisement
×