ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Laat Sahab: ਸ਼ਾਹਜਹਾਂਪੁਰ ਦੀ 'ਲਾਟ ਸਾਹਿਬ' ਹੋਲੀ ਲਈ ਸਖ਼ਤ ਸੁਰੱਖਿਆ ਪ੍ਰਬੰਧ

Laat Sahab
Viral Video/SS/X
Advertisement

ਸ਼ਾਹਜਹਾਂਪੁਰ (ਯੂਪੀ), 12 ਮਾਰਚ

ਇੱਥੇ ਰਵਾਇਤੀ 'ਲਾਟ ਸਾਹਿਬ' ਹੋਲੀ ਦੇ ਜਲੂਸ ਦੇ ਰਸਤੇ ਵਿਚ ਪੈਂਦੀਆਂ ਮਸਜਿਦਾਂ ਨੂੰ ਤਰਪਾਲਾਂ ਨਾਲ ਢੱਕ ਦਿੱਤਾ ਗਿਆ ਹੈ ਅਤੇ ਰੰਗਾਂ ਦੇ ਤਿਉਹਾਰ ਤੋਂ ਪਹਿਲਾਂ ਸਖ਼ਤ ਸੁਰੱਖਿਆ ਉਪਾਅ ਕੀਤੇ ਗਏ ਹਨ। ਇਸ ਜਲੂਸ ਵਾਲੇ ਦਿੱਨ ਸ਼ੁੱਕਰਵਾਰ ਦੀ ਨਮਾਜ਼ ਦਾ ਦਿਨ ਵੀ ਹੈ। 18ਵੀਂ ਸਦੀ ਦੀ ਪਰੰਪਰਾ ਦਾ ਪਾਲਣ ਕਰਦੇ ਹੋਏ ਸ਼ਾਹਜਹਾਂਪੁਰ ਵਿੱਚ ਹੋਲੀ ਦੀ ਸ਼ੁਰੂਆਤ ਬੈਲਗੱਡੀ ’ਤੇ ਬੈਠੇ 'ਲਾਟ ਸਾਹਿਬ' ਇੱਕ ਬ੍ਰਿਟਿਸ਼ ਅਫਸਰ ਦੇ ਰੂਪ ਵਿੱਚ ਇੱਕ ਆਦਮੀ ’ਤੇ ਜੁੱਤੀਆਂ ਸੁੱਟਣ ਨਾਲ ਹੁੰਦੀ ਹੈ। ਜ਼ਿਕਰਯੋਗ ਹੈ ਕਿ ਜਲੂਸ ਦੇ ਰਸਤੇ ’ਤੇ ਬੈਰੀਕੇਡ ਲਗਾਏ ਗਏ ਹਨ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਕਈ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਪੁਲੀਸ ਸੁਪਰਡੈਂਟ ਰਾਜੇਸ਼ ਐਸ ਨੇ ਪੀਟੀਆਈ ਨੂੰ ਦੱਸਿਆ ਕਿ ਸ਼ਹਿਰ ਵਿੱਚ 18 ਹੋਲੀ ਜਲੂਸ ਹਨ, ਜਿਨ੍ਹਾਂ ਵਿੱਚ ਦੋ ਵੱਡੇ 'ਲਾਟ ਸਾਹਿਬ' ਜਲੂਸ ਵੀ ਸ਼ਾਮਲ ਹਨ। ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੱਡੇ ਜਲੂਸ ਨੂੰ ਤਿੰਨ ਜ਼ੋਨਾਂ ਅਤੇ ਅੱਠ ਸੈਕਟਰਾਂ ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ ਲਗਭਗ 100 ਮੈਜਿਸਟ੍ਰੇਟ ਤਾਇਨਾਤ ਹਨ।

Advertisement

ਐੱਸਪੀ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ 10 ਪੁਲੀਸ ਸਰਕਲ ਅਧਿਕਾਰੀ, 250 ਸਬ-ਇੰਸਪੈਕਟਰ, ਲਗਭਗ 1,500 ਪੁਲੀਸ ਕਰਮਚਾਰੀ ਅਤੇ ਪੀਏਸੀ ਦੀਆਂ ਦੋ ਕੰਪਨੀਆਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਰਸਤੇ ਵਿਚ ਲਗਭਗ 20 ਮਸਜਿਦਾਂ ਨੂੰ ਤਰਪਾਲਾਂ ਨਾਲ ਢਕਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਸਵਾਮੀ ਸੁਖਦੇਵਾਨੰਦ ਕਾਲਜ ਦੇ ਇਤਿਹਾਸਕਾਰ ਡਾ. ਵਿਕਾਸ ਖੁਰਾਨਾ ਨੇ ਪਰੰਪਰਾ ਦੀ ਸ਼ੁਰੂਆਤ 1728 ਵਿੱਚ ਕੀਤੀ, ਜਦੋਂ ਨਵਾਬ ਅਬਦੁੱਲਾ ਖਾਨ ਜੋ ਸ਼ਾਹਜਹਾਂਪੁਰ ਤੋਂ ਫਰੂਖਾਬਾਦ ਲਈ ਰਵਾਨਾ ਹੋਏ ਸਨ ਅਤੇ ਹੋਲੀ ’ਤੇ ਸ਼ਹਿਰ ਵਾਪਸ ਆਏ। ਜਿਸ ਤੋਂ ਬਾਅਦ ਇਹ ਇਕ ਸਾਲਾਨਾ ਪਰੰਪਰਾ ਬਣ ਗਈ। -ਪੀਟੀਆਈ

Advertisement
Tags :
Laat Sahab Holi