ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ ਦੀ ਜੇਲ੍ਹ ’ਚੋਂ ਭੱਜਿਆ ਕਾਤਲ ਇੰਟਰਪੋਲ ਵੱਲੋਂ ਦੋਹਾ ਕਤਰ ਤੋਂ ਕਾਬੂ

ਤਿੰਨ ਸਾਲ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੀ ਜੇਲ੍ਹ ’ਚੋਂ ਫ਼ਰਾਰ ਹੋਇਆ ਸੀ ਰਬੀਹ ਅਖਲੀਲ
ਇੰਟਰਪੋਲ ਵਲੋਂ ਜਾਰੀ ਰਬੀਹ ਅਖਲੀਲ ਦੀ ਤਸਵੀਰ
Advertisement

Canada News ਤਿੰਨ ਸਾਲ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੀ ਜੇਲ੍ਹ ’ਚੋਂ ਫ਼ਰਾਰ ਹੋਏ 38 ਸਾਲਾ ਰਬੀਹ ਅਖਲੀਲ ਨੂੰ ਇੰਟਰਪੋਲ ਦੇ ਰੈੱਡ ਕਾਰਨਰ ਨੋਟਿਸ ਤਹਿਤ ਦੋਹਾ ਕਤਰ ਤੋਂ ਕਾਬੂ ਕੀਤਾ ਗਿਆ ਹੈ।

ਕੈਨੇਡਾ ਦੀ ਕੇਂਦਰੀ ਪੁਲੀਸ ਵਲੋਂ ਉਸ ਨੂੰ ਵਾਪਸ ਲਿਆਉਣ ਲਈ ਰਸਮੀਂ ਕਾਰਵਾਈਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਉਸ ਨੂੰ ਹੱਤਿਆ ਅਤੇ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।

Advertisement

ਇੰਟਰਪੋਲ ਵੱਲੋਂ ਜਾਰੀ ਰਿਲੀਜ਼ ਅਨੁਸਾਰ ਅਖਲੀਲ ਦੀ ਗ੍ਰਿਫਤਾਰੀ ਵਿੱਚ ਦੋਹਾ ਦੀ ਕੌਮੀ ਕੇਂਦਰੀ ਬਿਊਰੋ ਤੇ ਉਥੋਂ ਦੇ ਗ੍ਰਹਿ ਵਿਭਾਗ ਵਲੋਂ ਭਰਵਾਂ ਸਹਿਯੋਗ ਦਿੱਤਾ ਗਿਆ। ਮੁਲਜ਼ਮ ਦੀ ਵਾਪਸੀ ਦੀਆਂ ਰਸਮੀ ਕਾਰਵਾਈਆਂ ਦੀ ਪੂਰਤੀ ਤੱਕ ਉਹ ਦੋਹਾ ਕਤਰ ਪੁਲੀਸ ਦੀ ਹਿਰਾਸਤ ਵਿੱਚ ਰਹੇਗਾ।

Advertisement
Tags :
British ColumbiaCanada NewsRed Corner Noticevancouverਕੈਨੇਡਾ ਕੇਂਦਰੀ ਪੁਲੀਸਕੈਨੇਡਾ ਖ਼ਬਰਾਂਪੰਜਾਬੀ ਖ਼ਬਰਾਂਬ੍ਰਿਟਿਸ਼ ਕੋਲੰਬੀਆਰੈੱਡ ਕਾਰਨਰ ਨੋਟਿਸਵੈਨਕੂਵਰ
Show comments