ਕੈਨੇਡਾ ਦੀ ਜੇਲ੍ਹ ’ਚੋਂ ਭੱਜਿਆ ਕਾਤਲ ਇੰਟਰਪੋਲ ਵੱਲੋਂ ਦੋਹਾ ਕਤਰ ਤੋਂ ਕਾਬੂ
ਤਿੰਨ ਸਾਲ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੀ ਜੇਲ੍ਹ ’ਚੋਂ ਫ਼ਰਾਰ ਹੋਇਆ ਸੀ ਰਬੀਹ ਅਖਲੀਲ
Advertisement
Canada News ਤਿੰਨ ਸਾਲ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੀ ਜੇਲ੍ਹ ’ਚੋਂ ਫ਼ਰਾਰ ਹੋਏ 38 ਸਾਲਾ ਰਬੀਹ ਅਖਲੀਲ ਨੂੰ ਇੰਟਰਪੋਲ ਦੇ ਰੈੱਡ ਕਾਰਨਰ ਨੋਟਿਸ ਤਹਿਤ ਦੋਹਾ ਕਤਰ ਤੋਂ ਕਾਬੂ ਕੀਤਾ ਗਿਆ ਹੈ।
ਕੈਨੇਡਾ ਦੀ ਕੇਂਦਰੀ ਪੁਲੀਸ ਵਲੋਂ ਉਸ ਨੂੰ ਵਾਪਸ ਲਿਆਉਣ ਲਈ ਰਸਮੀਂ ਕਾਰਵਾਈਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਉਸ ਨੂੰ ਹੱਤਿਆ ਅਤੇ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।
Advertisement
ਇੰਟਰਪੋਲ ਵੱਲੋਂ ਜਾਰੀ ਰਿਲੀਜ਼ ਅਨੁਸਾਰ ਅਖਲੀਲ ਦੀ ਗ੍ਰਿਫਤਾਰੀ ਵਿੱਚ ਦੋਹਾ ਦੀ ਕੌਮੀ ਕੇਂਦਰੀ ਬਿਊਰੋ ਤੇ ਉਥੋਂ ਦੇ ਗ੍ਰਹਿ ਵਿਭਾਗ ਵਲੋਂ ਭਰਵਾਂ ਸਹਿਯੋਗ ਦਿੱਤਾ ਗਿਆ। ਮੁਲਜ਼ਮ ਦੀ ਵਾਪਸੀ ਦੀਆਂ ਰਸਮੀ ਕਾਰਵਾਈਆਂ ਦੀ ਪੂਰਤੀ ਤੱਕ ਉਹ ਦੋਹਾ ਕਤਰ ਪੁਲੀਸ ਦੀ ਹਿਰਾਸਤ ਵਿੱਚ ਰਹੇਗਾ।
Advertisement
×