ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੁਰਦਾ ਟਰਾਂਸਪਲਾਂਟ ਕਰਵਾਉਣ ਜਾਂਦੀ ਮਰੀਜ਼ ਦੀ ਫਲਾਈਟ ਖੁੰਝੀ, ਉਪ ਮੁੱਖ ਮੰਤਰੀ ਨੇ ਚਾਰਟਰਡ ਜਹਾਜ਼ ਵਿੱਚ ਛੱਡਿਆ

ਠਾਣੇ, 7 ਜੂਨ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਗੁਰਦਾ ਦੀ ਟਰਾਂਸਪਲਾਂਟ ਦੀ ਜ਼ਰੂਰਤ ਵਾਲੀ ਇੱਕ ਮਹਿਲਾ ਮਰੀਜ਼ ਨੂੰ ਜਲਗਾਓਂ ਤੋਂ ਮੁੰਬਈ ਆਪਣੇ ਚਾਰਟਰਡ ਜਹਾਜ਼ ਵਿੱਚ ਲਿਜਾ ਕੇ ਉਸਦਾ ਬਚਾਅ ਕੀਤਾ, ਜਦੋਂ ਕਿ ਉਹ ਉੱਤਰੀ ਮਹਾਰਾਸ਼ਟਰ ਤੋਂ ਰਾਜਧਾਨੀ...
Advertisement

ਠਾਣੇ, 7 ਜੂਨ

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਗੁਰਦਾ ਦੀ ਟਰਾਂਸਪਲਾਂਟ ਦੀ ਜ਼ਰੂਰਤ ਵਾਲੀ ਇੱਕ ਮਹਿਲਾ ਮਰੀਜ਼ ਨੂੰ ਜਲਗਾਓਂ ਤੋਂ ਮੁੰਬਈ ਆਪਣੇ ਚਾਰਟਰਡ ਜਹਾਜ਼ ਵਿੱਚ ਲਿਜਾ ਕੇ ਉਸਦਾ ਬਚਾਅ ਕੀਤਾ, ਜਦੋਂ ਕਿ ਉਹ ਉੱਤਰੀ ਮਹਾਰਾਸ਼ਟਰ ਤੋਂ ਰਾਜਧਾਨੀ ਲਈ ਆਪਣੀ ਫਲਾਈਟ ਖੁੰਝ ਗਈ ਸੀ। ਸ਼ਿੰਦੇ ਦੇ ਦਫ਼ਤਰ ਵੱਲੋਂ ਸ਼ਨਿੱਚਰਵਾਰ ਨੂੰ ਜਾਰੀ ਇੱਕ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਜਲਗਾਓਂ ਹਵਾਈ ਅੱਡੇ ’ਤੇ ਵਾਪਰੀ। ਰਿਲੀਜ਼ ਵਿਚ ਕਿਹਾ ਗਿਆ ਹੈ, ‘‘ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਸ਼ੁੱਕਰਵਾਰ ਨੂੰ ਸੰਤ ਮੁਕਤਾਬਾਈ ਪਾਲਕੀ ਰਵਾਨਗੀ ਸਮਾਰੋਹ ਲਈ ਮੁਕਤਾਬਾਈਨਗਰ (ਜਲਗਾਓਂ ਜ਼ਿਲ੍ਹੇ ਵਿੱਚ) ਦੇ ਦੌਰੇ ’ਤੇ ਸਨ। ਮੁੰਬਈ ਵਾਪਸ ਆਉਂਦੇ ਸਮੇਂ ਜਲਗਾਓਂ ਹਵਾਈ ਅੱਡੇ ’ਤੇ ਉਨ੍ਹਾਂ ਦੀ ਉਡਾਣ ਵਿੱਚ ਥੋੜ੍ਹੀ ਦੇਰੀ ਹੋਈ ਪਰ ਇਹ ਦੇਰੀ ਇੱਕ ਔਰਤ ਲਈ ਜਾਨ ਬਚਾਉਣ ਵਾਲੀ ਸਾਬਤ ਹੋਈ ਜਿਸਨੂੰ ਗੁਰਦੇ ਦੀ ਟਰਾਂਸਪਲਾਂਟ ਦੀ ਤੁਰੰਤ ਲੋੜ ਸੀ।’’

Advertisement

ਜ਼ਿਕਰਯੋਗ ਹੈ ਕਿ ਸ਼ੀਤਲ ਬੋਰਡੇ ਵਜੋਂ ਪਛਾਣੀ ਗਈ ਮਹਿਲਾ ਮਰੀਜ਼ ਆਪਣੀ ਨਿਰਧਾਰਤ ਟ੍ਰਾਂਸਪਲਾਂਟ ਸਰਜਰੀ ਲਈ ਸਮੇਂ ਸਿਰ ਮੁੰਬਈ ਜਾਣ ਦੀ ਉਮੀਦ ਨਾਲ ਹਵਾਈ ਅੱਡੇ ’ਤੇ ਪਹੁੰਚੀ ਪਰ ਉਸ ਦੀ ਵਪਾਰਕ ਉਡਾਣ ਪਹਿਲਾਂ ਹੀ ਰਵਾਨਾ ਹੋ ਚੁੱਕੀ ਸੀ। ਦੇਰੀ ਦੀ ਗੰਭੀਰਤਾ ਕਾਰਨ ਮਹਿਲਾ ਨੇ ਹਵਾਈ ਅੱਡੇ ’ਤੇ ਸਥਾਨਕ ਕਾਰਕੁਨਾਂ ਨੂੰ ਆਪਣੀ ਸਥਿਤੀ ਬਾਰੇ ਦੱਸਿਆ। ਇਸ ਬਾਰੇ ਕਾਰਕੂਨਾਂ ਨੇ ਤੁਰੰਤ ਰਾਜ ਮੰਤਰੀ ਗਿਰੀਸ਼ ਮਹਾਜਨ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਬਦਲੇ ਵਿੱਚ ਉਪ ਮੁੱਖ ਮੰਤਰੀ ਸ਼ਿੰਦੇ ਨੂੰ ਮਦਦ ਲਈ ਬੇਨਤੀ ਕੀਤੀ। ਇਸ ਤੋੋਂ ਬਾਅਦ ਬਿਨਾਂ ਕਿਸੇ ਝਿਜਕ ਦੇ ਸ਼ਿੰਦੇ ਮਹਿਲਾ ਅਤੇ ਉਸ ਦੇ ਪਤੀ ਦੋਵਾਂ ਨੂੰ ਆਪਣੀ ਚਾਰਟਰਡ ਉਡਾਣ ਵਿੱਚ ਮੁੰਬਈ ਲੈ ਗਏ। ਮੁੰਬਈ ਉਤਰਨ ਤੋਂ ਬਾਅਦ ਸ਼ਿੰਦੇ ਨੇ ਤੁਰੰਤ ਇੱਕ ਵਿਸ਼ੇਸ਼ ਐਂਬੂਲੈਂਸ ਦਾ ਪ੍ਰਬੰਧ ਵੀ ਕੀਤਾ। -ਪੀਟੀਆਈ

Advertisement