ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖਾਲਿਦ ਜ਼ਿਆ ਦੀ ਸਿਹਤ ਹੋਰ ਵਿਗੜੀ, ਵੈਂਟੀਲੇਟਰ ’ਤੇ ਰੱਖਿਆ

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਸਿਹਤ ਹੋਰ ਵਿਗੜ ਗਈ ਹੈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ’ਤੇ ਰੱਖਿਆ ਹੈ। ਮੈਡੀਕਲ ਬੋਰਡ ਦੇ ਮੁਖੀ ਕਾਰਡੀਓਲੋਜਿਸਟ ਸ਼ਹਾਬੂਦੀਨ ਤਾਲੁਕਦਾਰ ਦੇ ਵੀਰਵਾਰ ਨੂੰ ਇੱਕ ਬਿਆਨ ਵਿਚ ਕਿਹਾ, ‘‘ਉਨ੍ਹਾਂ ਨੂੰ ਸਾਹ...
ਖਾਲਿਦਾ ਜ਼ਿਆ ਦੀ ਫਾਈਲ ਫੋਟੋ
Advertisement

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਸਿਹਤ ਹੋਰ ਵਿਗੜ ਗਈ ਹੈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ’ਤੇ ਰੱਖਿਆ ਹੈ।

ਮੈਡੀਕਲ ਬੋਰਡ ਦੇ ਮੁਖੀ ਕਾਰਡੀਓਲੋਜਿਸਟ ਸ਼ਹਾਬੂਦੀਨ ਤਾਲੁਕਦਾਰ ਦੇ ਵੀਰਵਾਰ ਨੂੰ ਇੱਕ ਬਿਆਨ ਵਿਚ ਕਿਹਾ, ‘‘ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਈ, ਉਨ੍ਹਾਂ ਦਾ ਆਕਸੀਜਨ ਪੱਧਰ ਡਿੱਗ ਗਿਆ, ਅਤੇ ਕਾਰਬਨ ਡਾਈਆਕਸਾਈਡ ਦਾ ਪੱਧਰ ਵਧ ਗਿਆ।’’ ਬਿਆਨ ਵਿੱਚ ਕਿਹਾ ਗਿਆ ਹੈ ਕਿ 80 ਸਾਲਾ ਸਾਬਕਾ ਪ੍ਰਧਾਨ ਮੰਤਰੀ ਦਾ ਪਹਿਲਾਂ ‘ਹਾਈ ਫਲੋ ਨੈਸਲ ਕੈਨੂਲਾ ਅਤੇ ਬਾਈਪੈਪ ਸਪੋਰਟ’ ਨਾਲ ਇਲਾਜ ਕੀਤਾ ਜਾ ਰਿਹਾ ਸੀ, ਪਰ ਕੋਈ ਸੁਧਾਰ ਨਾ ਹੋਣ ਕਾਰਨ, ਉਨ੍ਹਾਂ ਨੂੰ ਫੇਫੜਿਆਂ ਅਤੇ ਹੋਰ ਅਹਿਮ ਅੰਗਾਂ ਨੂੰ ਆਰਾਮ ਦੇਣ ਲਈ ਚੋਣਵੇਂ ਵੈਂਟੀਲੇਟਰ ਸਪੋਰਟ ’ਤੇ ਰੱਖਿਆ ਗਿਆ ਸੀ।’

Advertisement

ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਦੀ ਚੇਅਰਪਰਸਨ 23 ਨਵੰਬਰ ਤੋਂ ਢਾਕਾ ਦੇ ਐਵਰਕੇਅਰ ਹਸਪਤਾਲ ਵਿੱਚ ਕਈ ਸਿਹਤ ਸਮੱਸਿਆਵਾਂ ਲਈ ਇਲਾਜ ਅਧੀਨ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਤਿੰਨ ਵਾਰ ਦੀ ਪ੍ਰਧਾਨ ਮੰਤਰੀ ਨੂੰ ਸਥਾਨਕ ਅਤੇ ਵਿਦੇਸ਼ੀ ਮਾਹਿਰਾਂ ਦੀ ਇੱਕ ਟੀਮ ਵੱਲੋਂ 24 ਘੰਟੇ ਡਾਕਟਰੀ ਨਿਗਰਾਨੀ ਹੇਠ ਰੱਖਿਆ ਗਿਆ ਸੀ, ਕਿਉਂਕਿ ਉਨ੍ਹਾਂ ਦੇ ਕਈ ਮਹੱਤਵਪੂਰਨ ਅੰਗ ਗੰਭੀਰ ਦਬਾਅ ਹੇਠ ਹਨ।

Advertisement
Tags :
Khalida Ziaਹਾਲਤ ਨਾਜ਼ੁਕਖਾਲਿਦਾ ਜ਼ਿਆਢਾਕਾਵੈਂਟੀਲੇਟਰ ਸਪੋਰਟ
Show comments