ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਸ਼ਮੀਰ ਹਮਲਾ: ਸੀਸੀਟੀਵੀ ਫੁਟੇਜ ਵਿਚ ਦਿਖਿਆ ਅਤਿਵਾਦੀ, ਜਾਂਚ ਜਾਰੀ

Kashmir terror attack:
ਫੋਟੋ ਪੀਟੀਆਈ
Advertisement

ਸ੍ਰੀਨਗਰ, 24 ਅਕਤੂਬਰ

Kashmir terror attack: ਜੰਮੂ ਕਸ਼ਮੀਰ ਦੇ ਗਗਨਗੀਰ ਵਿਚ ਹੋਏ ਅਤਿਵਾਦੀ ਹਮਲੇ ਵਿਚ ਸ਼ਾਮਲ ਇਕ ਅਤਿਵਾਦੀ ਦਾ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਉਸਨੇ ਕਸ਼ਮੀਰੀ ਪੋਸ਼ਾਕ ਫੇਰਨ ਪਾਈ ਹੋਈ ਹੈ ਅਤੇ ਹੱਥ ਵਿਚ ਏਕੇ ਰਾਈਫਲ ਫੜੀ ਹੋਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਇਹ ਅਤਿਵਾਦੀ 20 ਅਕਤੂਬਰ ਨੂੰ ਹੋਏ ਹਮਲੇ ਵਿਚ ਸ਼ਾਮਲ ਸੀ ਜਾਂ ਨਹੀਂ।

Advertisement

ਸੂਤਰਾਂ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਵਿਚ 27 ਜਨਵਰੀ ਲਿਖਿਆ ਹੈ, ਹਾਲਾਂਕਿ ਇਹ ਕਿਸੇ ਸੈਟਿੰਗ ਜਾਂ ਤਕਨੀਕੀ ਸਮੱਸਿਆ ਦੇ ਕਾਰਨ ਵੀ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਤਿਵਾਦੀ ਦੇ ਹੱਥ ਵਿਚ ਜੋ ਰਾਈਫਲ ਹੈ ਉਸੇ ਤਰ੍ਹਾਂ ਦੀ ਰਾਈਫਲ ਪੀਰ ਪੰਜਾਲ ਖੇਤਰ ਵਿਚ ਸੁਰੱਖਿਆ ਬਲਾਂ ’ਤੇ ਕੀਤੇ ਗਏ ਹਮਲੇ ਵਿਚ ਵਰਤੀ ਗਈ ਸੀ, ਜੋ ਕਿ ਗਗਨਗੀਰ ਤੋਂ 200 ਕਿਲੋਮੀਟਰ ਦੂਰ ਹੈ।

ਉਨ੍ਹਾਂ ਦੱਸਿਆ ਕਿ ਸੀਸੀਟੀਵੀ ਫੁਟੇਜ ਵਿਚ ਅਤਿਵਾਦੀ ਨੇ ਆਪਣਾ ਮੂੰਹ ਨਹੀਂ ਢਕਿਆ ਹੋਏ ਜਦੋਂ ਕਿ ਚਸ਼ਮਦੀਦਾਂ ਅਨੁਸਾਰ ਗਗਨਗੀਰ ਹਮਲੇ ਵਿਚ ਹਮਲਾਵਰਾਂ ਨੇ ਮੂੰਹ ਢਕਿਆ ਹੋਇਆ ਸੀ। ਪੀਟੀਆਈ

Advertisement