ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Kaithal Road Accident: ਕੈਥਲ ਲਾਗੇ ਨਹਿਰ ਵਿੱਚ ਕਾਰ ਡਿੱਗਣ ਕਾਰਨ ਪਰਿਵਾਰ ਦੇ 8 ਜੀਅ ਹਲਾਕ, ਇਕ ਲਾਪਤਾ

ਰਾਮ ਕੁਮਾਰ ਮਿੱਤਲ ਗੂਹਲਾ ਚੀਕਾ, 12 ਅਕਤੂਬਰ ਕੈਥਲ ਦੇ ਪਿੰਡ ਮੁੰਦੜੀ ਕੋਲੋਂ ਲੰਘਦੀ ਨਹਿਰ ਵਿੱਚ ਕਾਰ ਡਿੱਗਣ ਕਾਰਨ ਇਕੋ ਪਰਿਵਾਰ ਦੇ 8 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦੋਂਕਿ ਇਕ ਲੜਕੀ ਲਾਪਤਾ ਦੱਸੀ ਜਾਂਦੀ ਹੈ। ਇਹ ਘਟਨਾ ਦਸਹਿਰੇ ਵਾਲੇ...
ਹਾਦਸੇ ਦਾ ਸ਼ਿਕਾਰ ਬਣੀ ਆਲਟੋ ਕਾਰ।
Advertisement

ਰਾਮ ਕੁਮਾਰ ਮਿੱਤਲ

ਗੂਹਲਾ ਚੀਕਾ, 12 ਅਕਤੂਬਰ

Advertisement

ਕੈਥਲ ਦੇ ਪਿੰਡ ਮੁੰਦੜੀ ਕੋਲੋਂ ਲੰਘਦੀ ਨਹਿਰ ਵਿੱਚ ਕਾਰ ਡਿੱਗਣ ਕਾਰਨ ਇਕੋ ਪਰਿਵਾਰ ਦੇ 8 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦੋਂਕਿ ਇਕ ਲੜਕੀ ਲਾਪਤਾ ਦੱਸੀ ਜਾਂਦੀ ਹੈ। ਇਹ ਘਟਨਾ ਦਸਹਿਰੇ ਵਾਲੇ ਦਿਨ ਸ਼ਨਿੱਚਰਵਾਰ ਸਵੇਰੇ 10 ਵਜੇ ਦੇ ਕਰੀਬ ਵਾਪਰੀ ਹੈ।

ਮਰਨ ਵਾਲਿਆਂ ਵਿੱਚ ਤਿੰਨ ਮਹਿਲਾਵਾਂ ਤੇ ਤਿੰਨ ਬੱਚੀਆਂ ਵੀ ਸ਼ਾਮਿਲ ਹਨ। ਦੱਸਿਆ ਜਾਂਦਾ ਹੈ ਕਿ ਇਹ ਪਰਿਵਾਰ ਕੈਥਲ ਦੇ ਹੀ ਪਿੰਡ ਗੁਣਾ ਵਿੱਚ ਸਥਿਤ ਰਵਿਦਾਸ ਮੰਦਰ ਵਿੱਚ ਮੱਥਾ ਟੇਕਣ ਲਈ ਜਾ ਰਿਹਾ ਸੀ। ਜਾਣਕਾਰੀ ਮੁਤਾਬਕ ਗੱਡੀ ਚਲਾ ਰਹੇ ਕਾਰ ਮਾਲਕ ਦੀ ਜਾਨ ਬਚ ਗਈ ਹੈ, ਜਿਸ ਨੂੰ ਲੋਕਾਂ ਨੇ ਪੁੰਡਰੀ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ।

ਪਰਿਵਾਰ ਕੈਥਲ ਦੇ ਪਿੰਡ ਡੀਗ ਦਾ ਦੱਸਿਆ ਜਾਂਦਾ ਹੈ। ਜਾਣਕਾਰੀ ਮੁਤਾਬਕ ਪਰਿਵਾਰ ਨੇ ਮੰਦਰ ਵਿੱਚ ਮੱਥਾ ਟੇਕਣ ਤੋਂ ਬਾਅਦ ਕੈਥਲ ਵਿੱਚ ਦੁਸਹਿਰਾ ਮੇਲਾ ਵੀ ਵੇਖਣਾ ਸੀ। ਦੁਸਹਿਰੇ ਦੇ ਪਵਿੱਤਰ ਤਿਉਹਾਰ ਵਾਲੇ ਦਿਨ ਹੋਈ ਇਸ ਘਟਨਾ ਦੇ ਕਾਰਨ ਪੂਰੇ ਜ਼ਿਲ੍ਹਾ ਕੈਥਲ ਵਿੱਚ ਸੋਗ ਦੀ ਲਹਿਰ ਹੈ।

ਮ੍ਰਿਤਕਾਂ ਦੀ ਪਛਾਣ ਸਤਵਿੰਦਰ ਕੌਰ (50), ਚਮੇਲੀ (65), ਤੀਜੋ (45), ਫ਼ਿਜ਼ਾ (16), ਵੰਦਨਾ (10), ਰੀਆ (10) ਅ ਤੇ ਰਮਨਦੀਪ (6) ਵਜੋਂ ਹੋਈ ਹੈ। ਘਟਨਾ ਦੀ ਡੀਐਸਪੀ ਲਲਿਤ ਕੁਮਾਰ ਨੇ ਵੀ ਪੁਸ਼ਟੀ ਕੀਤੀ ਹੈ।

ਦੱਸਿਆ ਜਾਂਦਾ ਹੈ ਕਿ ਪਰਿਵਾਰ ਨੇ ਹਾਦਸੇ ਦਾ ਸ਼ਿਕਾਰ ਹੋਈ ਆਲਟੋ ਕਾਰ ਇਸ ਪਰਿਵਾਰ ਵੱਲੋਂ ਚਾਰ ਦਿਨ ਪਹਿਲਾਂ ਹੀ ਖ਼ਰੀਦੀ ਗਈ ਸੀ। ਘਟਨਾ ਕਾਰ ਦਾ ਬੈਲੈਂਸ ਖਰਾਬ ਹੋਣ ਕਾਰਨ ਵਾਪਰੀ ਦੱਸੀ ਜਾਂਦੀ ਹੈ। ਇੱਕ ਕੁੜੀ ਦਾ ਪਾਣੀ ਵਿੱਚ ਰੁੜ੍ਹ ਜਾਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ ਹੈ।

ਕਾਰ ਦੇ ਨਹਿਰ ਵਿਚ ਡਿੱਗਣ ਦੀ ਸੂਚਨਾ ਮਿਲਦੇ ਹੀ ਸਾਰਾ ਪਿੰਡ ਮੁੰਦੜੀ ਘਟਨਾ ਵਾਲੀ ਥਾਂ ’ਤੇ ਤੁਰੰਤ ਪਹੁੰਚ ਗਿਆ ਅਤੇ ਕਾਰ ਦੀ ਨਹਿਰ ਵਿੱਚ ਭਾਲ ਸ਼ੁਰੂ ਕਰ ਦਿੱਤੀ।  (ਏਐੱਨਆਈ ਦੀ ਇਨਪੁੱਟ ਸਮੇਤ)

Advertisement
Show comments