JEE-Advanced results: ਦਿੱਲੀ ਜ਼ੋਨ ਦੇ ਰਜਿਤ ਗੁਪਤਾ ਨੇ ਟਾਪ ਕੀਤਾ, ਦੇਵਦੱਤਾ ਮਾਝੀ ਕੁੜੀਆਂ ਵਿਚ ਸਭ ਤੋਂ ਅੱਗੇ
ਨਵੀਂ ਦਿੱਲੀ, 2 ਜੂਨ
ਸੋਮਵਾਰ ਨੂੰ ਐਲਾਨੇ ਗਏ ਨਤੀਜਿਆਂ ਦੌਰਾਨ ਦਿੱਲੀ ਜ਼ੋਨ ਦੇ ਰਜਿਤ ਗੁਪਤਾ ਨੇ IIT ਪ੍ਰਵੇਸ਼ ਪ੍ਰੀਖਿਆ JEE ਐਡਵਾਂਸਡ ਵਿੱਚ ਪਹਿਲਾ ਰੈਂਕ ਪ੍ਰਾਪਤ ਕੀਤਾ। ਸੰਚਾਲਨ ਸੰਸਥਾ IIT ਕਾਨਪੁਰ ਦੇ ਅਧਿਕਾਰੀਆਂ ਦੇ ਅਨੁਸਾਰ ਸੰਯੁਕਤ ਪ੍ਰਵੇਸ਼ ਪ੍ਰੀਖਿਆ (JEE)-ਐਡਵਾਂਸਡ ਲਈ 18 ਮਈ ਨੂੰ ਹੋਈ ਪ੍ਰੀਖਿਆ ਦੇ ਪੇਪਰ 1 ਅਤੇ 2 ਦੋਵਾਂ ਵਿੱਚ ਕੁੱਲ 1,80,422 ਉਮੀਦਵਾਰ ਬੈਠੇ ਸਨ।
ਇੱਕ ਅਧਿਕਾਰੀ ਨੇ ਕਿਹਾ, ‘‘ਪ੍ਰੀਖਿਆ ਵਿੱਚ 54,378 ਉਮੀਦਵਾਰ ਯੋਗਤਾ ਪ੍ਰਾਪਤ ਕਰ ਚੁੱਕੇ ਹਨ, ਜਿਨ੍ਹਾਂ ਵਿੱਚੋਂ 9,404 ਮਹਿਲਾ ਉਮੀਦਵਾਰ ਹਨ।’’ ਇਸ ਪ੍ਰੀਖਿਆ ਵਿਚ ਕੋਟਾ ਨਿਵਾਸੀ ਰਜਿਤ ਗੁਪਤਾ, ਜਿਸ ਨੇ 360 ਵਿੱਚੋਂ 332 ਅੰਕ ਪ੍ਰਾਪਤ ਕੀਤੇ, ਕਾਮਨ ਰੈਂਕ ਸੂਚੀ (CRL) ਵਿੱਚ ਸਭ ਤੋਂ ਉੱਪਰ ਹੈ। IIT ਖੜਗਪੁਰ ਜ਼ੋਨ ਦੀ ਦੇਵਦੱਤਾ ਮਾਝੀ CRL 16 ਨਾਲ ਲੜਕੀਆਂ ਵਿੱਚੋਂ ਸਭ ਤੋਂ ਉੱਪਰ ਹੈ। ਉਸ ਨੇ 312 ਅੰਕ ਪ੍ਰਾਪਤ ਕੀਤੇ ਹਨ।
ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਕੁੱਲ 116 ਵਿਦੇਸ਼ੀ ਉਮੀਦਵਾਰ ਵੀ ਇਸ ਪ੍ਰੀਖਿਆ ਵਿੱਚ ਸ਼ਾਮਲ ਹੋਏ, ਜਿਨ੍ਹਾਂ ਵਿੱਚੋਂ 13 ਨੇ ਯੋਗਤਾ ਪ੍ਰਾਪਤ ਕੀਤੀ। ਚੋਟੀ ਦੇ 100 ਉਮੀਦਵਾਰਾਂ ਵਿੱਚੋਂ 31 ਬੰਬਈ ਅਤੇ 31 ਦਿੱਲੀ ਜ਼ੋਨ ਤੋਂ ਹਨ ਜਦੋਂ ਕਿ 23 ਆਈਆਈਟੀ ਹੈਦਰਾਬਾਦ ਜ਼ੋਨ ਤੋਂ ਹਨ। ਕਾਨਪੁਰ ਜ਼ੋਨ ਵਿੱਚ ਚੋਟੀ ਦੇ 100 ਵਿੱਚੋਂ ਚਾਰ ਉਮੀਦਵਾਰ ਖੜਗਪੁਰ ਦੇ ਪੰਜ ਅਤੇ ਰੁੜਕੀ ਦੇ ਛੇ ਹਨ। -ਪੀਟੀਆਈ