ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਵੱਲੋਂ ਅਸਤੀਫ਼ਾ
ਜੁਲਾਈ ਵਿਚ ਸੰਸਦੀ ਚੋਣਾਂ ’ਚ ਮਿਲੀ ਇਤਿਹਾਸਕ ਹਾਰ ਦੀ ਜ਼ਿੰਮੇਵਾਰੀ ਲੈਣ ਲਈ ਪਾਰਟੀ ਵੱਲੋਂ ਪਾਇਆ ਜਾ ਰਿਹਾ ਸੀ ਦਬਾਅ
Advertisement
ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ਼ੀਬਾ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਜੁਲਾਈ ਵਿੱਚ ਹੋਈਆਂ ਸੰਸਦੀ ਚੋਣਾਂ ਵਿੱਚ ਮਿਲੀ ਇਤਿਹਾਸਕ ਹਾਰ ਦੀ ਜ਼ਿੰਮੇਵਾਰੀ ਲੈਣ ਲਈ ਆਪਣੀ ਹੀ ਪਾਰਟੀ ਵੱਲੋਂ ਪਾਏ ਜਾ ਰਹੇ ਦਬਾਅ ਕਰਕੇ ਅਹੁਦਾ ਛੱਡ ਰਹੇ ਹਨ।
ਪਿਛਲੇ ਸਾਲ ਅਕਤੂਬਰ ਵਿੱਚ ਅਹੁਦਾ ਸੰਭਾਲਣ ਵਾਲੇ ਇਸ਼ੀਬਾ ਨੇ ਆਪਣੀ ਹੀ ਪਾਰਟੀ ਅੰਦਰ ਜ਼ਿਆਦਾਤਰ ਸੱਜੇ-ਪੱਖੀ ਵਿਰੋਧੀਆਂ ਦੀਆਂ ਮੰਗਾਂ ਦਾ ਵਿਰੋਧ ਕੀਤਾ ਸੀ। ਇਸ਼ੀਬਾ ਨੇ ਅਸਤੀਫ਼ੇ ਦਾ ਐਲਾਨ ਅਜਿਹੇ ਮੌਕੇ ਕੀਤਾ ਹੈ ਜਦੋਂ ਲਿਬਰਲ ਡੈਮੋਕਰੈਟਿਕ ਪਾਰਟੀ ਵੱਲੋਂ ਇਸ਼ੀਬਾ ਖਿਲਾਫ਼ ਵਰਚੁਅਲ ਬੇਭਰੋਸਗੀ ਮਤਾ ਲਿਆਉਣ ਬਾਰੇ ਭਲਕੇ ਕੋਈ ਫੈਸਲਾ ਲਿਆ ਜਾਣਾ ਸੀ। ਇਸ਼ੀਬਾ ਨੇ ਕਿਹਾ ਕਿ ਉਹ ਆਪਣੇ ਜਾਨਸ਼ੀਨ ਦੀ ਚੋਣ ਲਈ ਪਾਰਟੀ ਲੀਡਰਸ਼ਿਪ ਵੋਟ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰਨਗੇ ਅਤੇ ਹੁਣ ਸੋਮਵਾਰ ਦੇ ਫੈਸਲੇ ਦੀ ਕੋਈ ਲੋੜ ਨਹੀਂ ਹੈ।
Advertisement
Advertisement