ਜੰਮੂ: ਸਰਹੱਦ ’ਤੇ BSF ਦੀ ਗੋਲੀ ਨਾਲ ਪਾਕਿਸਤਾਨੀ ਘੁਸਪੈਠੀਆ ਹਲਾਕ
ਜੰਮੂ, 5 ਅਪਰੈਲ ਜੰਮੂ ਵਿਚ ਕੌਮਾਂਤਰੀ ਸਰਹੱਦ ’ਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੀ ਕਾਰਵਾਈ ਵਿਚ ਇਕ ਪਾਕਿਸਤਾਨੀ ਘੁਸਪੈਠੀਆ ਮਾਰਿਆ ਗਿਆ ਹੈ। ਬੀਐੱਸਐੱਫ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੀਮਾ ਪਾਰ ਤੋਂ ਇਕ ਵਿਅਕਤੀ ਦੀ ਘੁਸਪੈਠ ਕਰਨ ਦੀ ਕੋਸ਼ਿਸ਼ ਨੂੰ ਨਾਕਾਮ...
Advertisement
ਜੰਮੂ, 5 ਅਪਰੈਲ
ਜੰਮੂ ਵਿਚ ਕੌਮਾਂਤਰੀ ਸਰਹੱਦ ’ਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੀ ਕਾਰਵਾਈ ਵਿਚ ਇਕ ਪਾਕਿਸਤਾਨੀ ਘੁਸਪੈਠੀਆ ਮਾਰਿਆ ਗਿਆ ਹੈ। ਬੀਐੱਸਐੱਫ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੀਮਾ ਪਾਰ ਤੋਂ ਇਕ ਵਿਅਕਤੀ ਦੀ ਘੁਸਪੈਠ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ।
Advertisement
ਅਧਿਕਾਰਿਤ ਸਰੋਤਾਂ ਨੇ ਦੱਸਿਆ ਕਿ ਘੁਸਪੈਠੀਆ ਆਰਐੱਸ ਪੁਰਾ ਸੈਕਟਰ ਵਿੱਚ ਸਰਹੱਦੀ ਚੌਕੀ ਅਬਦੁਲੀਆਨ ਵਿੱਚ ਮਾਰਿਆ ਗਿਆ। ਅਧਿਕਾਰੀ ਨੇ ਦੱਸਿਆ, "ਬੀਐੱਸਐੱਫ ਦੇ ਚੌਕਸ ਜਵਾਨਾਂ ਨੇ ਚਾਰ ਅਤੇ ਪੰਜ ਅਪਰੈਲ ਦੀ ਰਾਤ ਨੂੰ ਇਕ ਘੁਸਪੈਠੀਏ ਨੂੰ ਸਰਹੱਦ ਪਾਰ ਕਰਦਿਆਂ ਦੇਖਿਆ ਅਤੇ ਰੁਕਣ ਨੂੰ ਕਿਹਾ ਪਰ ਉਸ ਨੇ ਜਵਾਨਾਂ ਦੀ ਗੱਲ ਨਹੀਂ ਸੁਣੀ ਅਤੇ ਅੱਗੇ ਵੱਧਦਾ ਰਿਹਾ। ਇਸ ਮੌਕੇ ਖਤਰੇ ਨੂੰ ਦੇਖਦਿਆਂ ਜਵਾਨਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ।’’ ਉਨ੍ਹਾਂ ਕਿਹਾ ਕਿ ਇਸ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ
Advertisement
×