ਜੰਮੂ ਕਸ਼ਮੀਰ: ਸੁਰੱਖਿਆ ਬਲਾਂ ਨੇ ਉੜੀ ਖੇਤਰ ਵਿੱਚ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕੀਤੀ
ਸ੍ਰੀਨਗਰ, 22 ਅਕਤੂਬਰ ਜੰਮੂ ਕਸ਼ਮੀਰ ਦੇ ਉੜੀ ਖੇਤਰ ਵਿੱਚ ਕੰਟਰੋਲ ਰੇਖਾ ਦੇ ਨਾਲ ਲੱਗਦੇ ਇਲਾਕੇ ਵਿੱਚ ਸੁਰੱਖਿਆ ਬਲਾਂ ਨੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕੀਤੀ ਹੈ। ਇਹ ਜਾਣਕਾਰੀ ਅੱਜ ਭਾਰਤੀ ਫੌਜ ਨੇ ਦਿੱਤੀ। ਫੌਜ ਦੀ ਸ੍ਰੀਨਗਰ ਆਧਾਰਤ ਚਨਿਾਰ ਕੋਰ ਨੇ ‘ਐਕਸ’...
Advertisement
ਸ੍ਰੀਨਗਰ, 22 ਅਕਤੂਬਰ
ਜੰਮੂ ਕਸ਼ਮੀਰ ਦੇ ਉੜੀ ਖੇਤਰ ਵਿੱਚ ਕੰਟਰੋਲ ਰੇਖਾ ਦੇ ਨਾਲ ਲੱਗਦੇ ਇਲਾਕੇ ਵਿੱਚ ਸੁਰੱਖਿਆ ਬਲਾਂ ਨੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕੀਤੀ ਹੈ। ਇਹ ਜਾਣਕਾਰੀ ਅੱਜ ਭਾਰਤੀ ਫੌਜ ਨੇ ਦਿੱਤੀ। ਫੌਜ ਦੀ ਸ੍ਰੀਨਗਰ ਆਧਾਰਤ ਚਨਿਾਰ ਕੋਰ ਨੇ ‘ਐਕਸ’ ’ਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਭਾਰਤੀ ਫੌਜ, ਜੰਮੂ ਕਸ਼ਮੀਰ ਪੁਲੀਸ ਅਤੇ ਖੁਫੀਆ ਏਜੰਸੀਆਂ ਵੱਲੋਂ 21 ਅਕਤੂਬਰ ਨੂੰ ਚਲਾਈ ਗਈ ਇਕ ਸਾਂਝੀ ਮੁਹਿੰਮ ਵਿੱਚ ਬਾਰਾਮੂਲਾ ਦੇ ਉੜੀ ਖੇਤਰ ਵਿੱਚ ਕੰਟਰੋਲ ਰੇਖਾ ਦੇ ਨਾਲ ਚੌਕਸ ਜਵਾਨਾਂ ਵੱਲੋਂ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਗਿਆ।’’ ਇਸ ਦੌਰਾਨ ਫੌਜ ਦੀ ਘੁਸਪੈਠੀਏ ਅਤਿਵਾਦੀਆਂ ਨਾਲ ਗੋਲੀਬਾਰੀ ਵੀ ਹੋਈ। ਇਸ ਕਾਰਵਾਈ ਦੌਰਾਨ ਛੇ ਪਿਸਤੌਲਾਂ ਅਤੇ ਚਾਰ ਹੱਥ ਗੋਲੇ ਕਬਜ਼ੇ ਵਿੱਚ ਲਏ ਗਏ। -ਪੀਟੀਆਈ
Advertisement
Advertisement