DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Jammu and Kashmir cloudburst ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਬੰਦ, ਬਹਾਲੀ ਦੇ ਕੰਮ ਲਈ ਲੱਗ ਸਕਦੈ ਹਫ਼ਤਾ

ਰਾਮਬਨ, 21 ਅਪਰੈਲ Jammu and Kashmir cloudburst: ਢਿਗਾਂ ਖਿਸਕਣ ਕਾਰਨ ਪ੍ਰਭਾਵਿਤ ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਸੋਮਵਾਰ ਨੂੰ ਦੂਜੇ ਦਿਨ ਵੀ ਬੰਦ ਰਿਹਾ। ਐੱਨਐੱਚਏਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 20 ਥਾਵਾਂ ’ਤੇ ਚੱਲ ਰਹੇ ਸੜਕ ਸਾਫ਼ ਕਰਨ ਦੇ ਕਾਰਜ ਵਿਚ...
  • fb
  • twitter
  • whatsapp
  • whatsapp
featured-img featured-img
ਫੋਟੋ ਪੀਟੀਆਈ
Advertisement

ਰਾਮਬਨ, 21 ਅਪਰੈਲ

Jammu and Kashmir cloudburst: ਢਿਗਾਂ ਖਿਸਕਣ ਕਾਰਨ ਪ੍ਰਭਾਵਿਤ ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਸੋਮਵਾਰ ਨੂੰ ਦੂਜੇ ਦਿਨ ਵੀ ਬੰਦ ਰਿਹਾ। ਐੱਨਐੱਚਏਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 20 ਥਾਵਾਂ ’ਤੇ ਚੱਲ ਰਹੇ ਸੜਕ ਸਾਫ਼ ਕਰਨ ਦੇ ਕਾਰਜ ਵਿਚ ਲਗਭਗ ਛੇ ਦਿਨ ਲੱਗਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਭਾਰੀ ਮੀਂਹ ਅਤੇ ਬੱਦਲ ਫਟਣ ਦੌਰਾਨ ਹੜ੍ਹ, ਜ਼ਮੀਨ ਖਿਸਕਣ ਅਤੇ ਚਿੱਕੜ/ਗਾਰ ਡਿੱਗਣ ਕਾਰਨ ਐਤਵਾਰ ਨੂੰ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੇ 250 ਕਿਲੋਮੀਟਰ ਲੰਬੇ ਰਣਨੀਤਕ ਪੱਖੋਂ ਅਹਿਮ ਹਾਈਵੇਅ (ਜੋ ਕਿ ਹਰ ਮੌਸਮ ਵਿੱਚ ਚੱਲਣ ਵਾਲੀ ਇੱਕੋ-ਇੱਕ ਸੜਕ ਹੈ) ’ਤੇ ਸੈਂਕੜੇ ਵਾਹਨ ਫਸ ਗਏ।

ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਦੇ ਪ੍ਰੋਜੈਕਟ ਡਾਇਰੈਕਟਰ ਪੁਰਸ਼ੋਤਮ ਕੁਮਾਰ ਨੇ ਦੱਸਿਆ, "ਹਾਈਵੇਅ ’ਤੇ ਇੱਕ ਦਰਜਨ ਤੋਂ ਵੱਧ ਥਾਵਾਂ ’ਤੇ ਖਾਸ ਕਰਕੇ ਸੇਰੀ ਅਤੇ ਮਾਰੂਗ ਦੇ ਵਿਚਕਾਰ ਚਾਰ ਕਿਲੋਮੀਟਰ ਦੇ ਰਸਤੇ ’ਤੇ ਮਿੱਟੀ ਜਮ੍ਹਾਂ ਹੋਣ ਕਾਰਨ ਸਾਨੂੰ ਇੱਕ ਚੁਣੌਤੀਪੂਰਨ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਥਾਵਾਂ 'ਤੇ ਮਿੱਟੀ ਦੀ ਉਚਾਈ 20 ਫੁੱਟ ਤੋਂ ਵੱਧ ਹੈ।"

Advertisement

ਕੁਮਾਰ ਨੇ ਕਿਹਾ ਕਿ ਹਾਈਵੇਅ ਨੂੰ ਆਵਾਜਾਈ ਲਈ ਦੁਬਾਰਾ ਖੋਲ੍ਹਣ ਵਿੱਚ ਪੰਜ ਤੋਂ ਛੇ ਦਿਨ ਲੱਗਣ ਦੀ ਸੰਭਾਵਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਥਿਆਲ ਅਤੇ ਕੇਲਾ ਮੋੜ ਦੇ ਨੇੜੇ ਹਾਈਵੇਅ ਨੂੰ ਵੱਡਾ ਨੁਕਸਾਨ ਹੋਇਆ ਹੈ। -ਪੀਟੀਆਈ

ਇਹ ਵੀ ਪੜ੍ਹੋ:-

ਜੰਮੂ ਕਸ਼ਮੀਰ: ਰਾਮਬਨ ਵਿਚ ਹੜ੍ਹ ਦੌਰਾਨ ਸਵੈਸੇਵਕਾਂ ਨੇ ਸੰਭਾਲਿਆ ਮੋਰਚਾ

ਆਈਏਐੱਸ ਪ੍ਰੋਬੇਸ਼ਨਰ ਪੂਜਾ ਖੇੜਕਰ 2 ਮਈ ਨੂੰ ਦਿੱਲੀ ਪੁਲੀਸ ਅੱਗੇ ਪੇਸ਼ ਹੋਵੇ: ਸੁਪਰੀਮ ਕੋਰਟ

BCCI central contract: ਬੀਸੀਸੀਆਈ ਦੇ ਕੇਂਦਰੀ ਸਮਝੌਤੇ: ਰੋਹਿਤ ਤੇ ਵਿਰਾਟ A+ ਗ੍ਰੇਡ ਸੂਚੀ ਵਿੱਚ ਬਰਕਰਾਰ ; ਅਈਅਰ, ਕਿਸ਼ਨ ਵਾਪਸ

Advertisement
×