ਜੰਮੂ-ਕਸ਼ਮੀਰ: ਬੀਐੱਸਐੱਫ ਦੇ ਡੀਜੀ ਵੱਲੋਂ ਸਰਹੱਦ ’ਤੇ ਸੁਰੱਖਿਆ ਸਥਿਤੀ ਦਾ ਜਾਇਜ਼ਾ
ਜੰਮੂ, 30 ਮਈ
ਬੀਐੱਸਐੱਫ ਦੇ ਡਾਇਰੈਕਟਰ ਜਨਰਲ ਦਲਜੀਤ ਸਿੰਘ ਚੌਧਰੀ ਨੇ ਜੰਮੂ-ਕਸ਼ਮੀਰ ਵਿੱਚ ਕੋਮਾਂਤਰੀ ਸਰਹੱਦ (ਆਈਬੀ) ਦੇ ਨਾਲ ਸਮੁੱਚੇ ਸੁਰੱਖਿਆ ਦ੍ਰਿਸ਼ ਦੀ ਸਮੀਖਿਆ ਕੀਤੀ ਅਤੇ ਦੇਸ਼ ਦੀ ਸੁਰੱਖਿਆ ਬਣਾਈ ਰੱਖਣ ਲਈ ਨਿਰੰਤਰ ਚੌਕਸੀ, ਫੌਜ ਦੀ ਤਿਆਰੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਗੋਲਾਬਾਰੀ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਅਤੇ ਮੌਜੂਦਾ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਬੀਐੱਸਐੱਫ ਨੇ ਐਕਸ 'ਤੇ ਕਿਹਾ, ‘‘ਡੀਜੀ ਦਲਜੀਤ ਸਿੰਘ ਚੌਧਰੀ ਨੇ ਜੰਮੂ ਖੇਤਰ ਵਿੱਚ ਸਰਹੱਦੀ ਦਬਦਬੇ ਦੇ ਉਪਾਵਾਂ ਦੀ ਸਮੀਖਿਆ ਅਤੇ ਮਜ਼ਬੂਤੀ ਲਈ ਜੰਮੂ ਸਰਹੱਦੀ ਹੈੱਡਕੁਆਰਟਰ ਵਿਖੇ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ।"
Jammu & Kashmir: BSF Director General Daljit Singh Chaudhary visited Poonch to inspect damage caused by Pakistani shelling at Gurdwara Singh Sabha and Geeta Bhawan.
He assessed the situation and met with the sites' management committees. pic.twitter.com/vM5QYCyACO
— All India Radio News (@airnewsalerts) May 29, 2025
ਇਸ ਸਮੀਖਿਆ ਦੌਰਾਨ ਡੀਜੀ ਨੇ ਮੌਜੂਦਾ ਸੰਚਾਲਨ ਰਣਨੀਤੀਆਂ, ਚੁਣੌਤੀਆਂ ਅਤੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਸਮੁੱਚੇ ਸੁਰੱਖਿਆ ਦ੍ਰਿਸ਼ ਦਾ ਮੁਲਾਂਕਣ ਕੀਤਾ। ਇਸ ਦੌਰਾਨ ਡੀਜੀ ਬੀਐੱਸਐੱਫ ਨੇ ਆਉਣ ਵਾਲੀ ਅਮਰਨਾਥ ਯਾਤਰਾ ਦੇ ਕਾਰਨ ਸੁਰੱਖਿਆ ਨੂੰ ਵਧਾਉਣ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ। ਸ਼੍ਰੀ ਅਮਰਨਾਥ ਸ਼ਰਾਈਨ ਬੋਰਡ (SASB) ਵੱਲੋਂ ਕੀਤੇ ਗਏ ਐਲਾਨ ਅਨੁਸਾਰ ਦੱਖਣੀ ਕਸ਼ਮੀਰ ਵਿੱਚ 3,880 ਮੀਟਰ ਉੱਚੀ ਗੁਫਾ ਤੀਰਥ ਦੀ 38 ਦਿਨਾਂ ਦੀ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਣ ਵਾਲੀ ਹੈ ਅਤੇ 9 ਅਗਸਤ ਨੂੰ ਸਮਾਪਤ ਹੋਵੇਗੀ ਹੈ। -ਪੀਟੀਆਈ