ਭਾਰਤ ਦੀ ਵਿਦੇਸ਼ ਨੀਤੀ ਤਬਾਹ ਕਰਨ ਲਈ ‘ਸਰਕਸ ਚਲਾ ਰਹੇ’ ਨੇ ਜੈਸ਼ੰਕਰ: ਰਾਹੁਲ
ਕਾਂਗਰਸ ਨੇ ਮੰਗਲਵਾਰ ਨੂੰ ਉਮੀਦ ਜ਼ਾਹਰ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਦੇ ਆਉਣ ਵਾਲੇ ਮੌਨਸੂਨ ਇਜਲਾਸ ਦੌਰਾਨ ਚੀਨ ਬਾਰੇ ਚਰਚਾ ਲਈ ‘ਆਖ਼ਰਕਾਰ ਰਜ਼ਾਮੰਦ’ ਹੋਣਗੇ। ਕਾਂਗਰਸ ਨੇ ਕਿਹਾ ਕਿ ਜਦੋਂ 1962 ਦੇ ਚੀਨੀ ਹਮਲੇ ਦੌਰਾਨ ਸੰਸਦ ਵੱਲੋਂ ਸਰਹੱਦੀ ਹਾਲਾਤ...
Advertisement
ਕਾਂਗਰਸ ਨੇ ਮੰਗਲਵਾਰ ਨੂੰ ਉਮੀਦ ਜ਼ਾਹਰ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਦੇ ਆਉਣ ਵਾਲੇ ਮੌਨਸੂਨ ਇਜਲਾਸ ਦੌਰਾਨ ਚੀਨ ਬਾਰੇ ਚਰਚਾ ਲਈ ‘ਆਖ਼ਰਕਾਰ ਰਜ਼ਾਮੰਦ’ ਹੋਣਗੇ। ਕਾਂਗਰਸ ਨੇ ਕਿਹਾ ਕਿ ਜਦੋਂ 1962 ਦੇ ਚੀਨੀ ਹਮਲੇ ਦੌਰਾਨ ਸੰਸਦ ਵੱਲੋਂ ਸਰਹੱਦੀ ਹਾਲਾਤ ਬਾਰੇ ਬਹਿਸ ਕੀਤੀ ਜਾ ਸਕਦੀ ਸੀ ਤਾਂ ਹੁਣ ਵੀ ਅਜਿਹਾ ਕਿਉਂ ਨਹੀਂ ਹੋ ਸਕਦਾ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਜੈਸ਼ੰਕਰ ‘ਹੁਣ ਭਾਰਤ ਦੀ ਵਿਦੇਸ਼ ਨੀਤੀ ਨੂੰ ਤਬਾਹ ਕਰਨ ਦੇ ਉਦੇਸ਼ ਨਾਲ ਇੱਕ ਪੂਰੀ ਸਰਕਸ ਚਲਾ ਰਹੇ ਹਨ।’ਉਨ੍ਹਾਂ ‘ਐਕਸ’ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਚੀਨੀ ਵਿਦੇਸ਼ ਮੰਤਰੀ ਆਉਣਗੇ ਅਤੇ ਮੋਦੀ ਨੂੰ ਚੀਨ-ਭਾਰਤ ਸਬੰਧਾਂ ਵਿੱਚ ਹਾਲੀਆ ਘਟਨਾਵਾਂ ਬਾਰੇ ਦੱਸਣਗੇ।’’
Advertisement
Advertisement