ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੇ ਮੈਨੂੰ ਨੋਬੇਲ ਨਾ ਮਿਲਿਆ ਤਾਂ ਅਮਰੀਕਾ ਦੀ ਵੱਡੀ ਬੇਇੱਜ਼ਤੀ ਹੋਵੇਗੀ: ਟਰੰਪ

ਸੱਤ ਆਲਮੀ ਜੰਗਾਂ ਖ਼ਤਮ ਕਰਨ ਦੇ ਹਵਾਲੇ ਨਾਲ ਪੁਰਸਕਾਰ ’ਤੇ ਜਤਾਇਆ ਦਾਅਵਾ
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਜੇ ਉਨ੍ਹਾਂ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਨਾ ਮਿਲਿਆ ਤਾਂ ਇਹ ਅਮਰੀਕਾ ਲਈ ‘ਵੱਡੀ ਬੇਇੱਜ਼ਤੀ’ ਹੋਵੇਗੀ। ਉਨ੍ਹਾਂ ਸੱਤ ਆਲਮੀ ਜੰਗਾਂ ਖ਼ਤਮ ਕਰਨ ਦੇ ਹਵਾਲੇ ਨਾਲ ਨੋਬੇਲ ਪੁਰਸਕਾਰ ’ਤੇ ਮੁੜ ਦਾਅਵਾ ਜਤਾਇਆ ਹੈ। ਗਾਜ਼ਾ ਜੰਗ ਖ਼ਤਮ ਕਰਨ ਦੀ ਆਪਣੀ ਯੋਜਨਾ ਦਾ ਜ਼ਿਕਰ ਕਰਦਿਆਂ ਟਰੰਪ ਨੇ ਮੰਗਲਵਾਰ ਨੂੰ ਕੁਆਂਟਿਕੋ ਵਿੱਚ ਫ਼ੌਜੀ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਅਸੀਂ ਗਾਜ਼ਾ ਜੰਗ ਦਾ ਹੱਲ ਕੱਢ ਲਿਆ ਹੈ। ਹਮਾਸ ਨੂੰ ਸ਼ਾਂਤੀ ਯੋਜਨਾ ਲਈ ਸਹਿਮਤ ਹੋਣਾ ਪਵੇਗਾ ਅਤੇ ਜੇ ਉਹ ਯੋਜਨਾ ਸਵੀਕਾਰ ਨਹੀਂ ਕਰਦੇ ਹਨ ਤਾਂ ਉਨ੍ਹਾਂ ਲਈ ਅੱਗੇ ਦਾ ਸਮਾਂ ਬਹੁਤ ਔਖਾ ਹੋਵੇਗਾ ਪਰ ਸਾਰੇ ਅਰਬ ਤੇ ਮੁਸਲਿਮ ਮੁਲਕਾਂ ਨੇ ਯੋਜਨਾ ਨੂੰ ਸਹਿਮਤੀ ਦੇ ਦਿੱਤੀ ਹੈ। ਇਜ਼ਰਾਈਲ ਸਹਿਮਤ ਹੋ ਗਿਆ ਹੈ।’’ ਟਰੰਪ ਨੇ ਕਿਹਾ ਕਿ ਜੇ ਗਾਜ਼ਾ ਜੰਗ ਨੂੰ ਖ਼ਤਮ ਕਰਨ ਦੀ ਉਨ੍ਹਾਂ ਦੀ ਯੋਜਨਾ ਅਮਲ ’ਚ ਆਉਂਦੀ ਹੈ ਤਾਂ ਇਹ ਅੱਠ ਮਹੀਨਿਆਂ ਵਿੱਚ ਅੱਠਵੀਂ ਜੰਗ ਹੋਵੇਗੀ, ਜਿਸ ਨੂੰ ਉਨ੍ਹਾਂ ਰੁਕਵਾਇਆ ਹੋਵੇਗਾ। ਟਰੰਪ ਨੇ ਆਪਣੇ ਸੋਹਲੇ ਗਾਉਂਦਿਆਂ ਕਿਹਾ, ‘‘ਕਿਸੇ ਨੇ ਕਦੇ ਵੀ ਅਜਿਹਾ ਨਹੀਂ ਕੀਤਾ ਹੋਵੇਗਾ। ਕੀ ਤੁਹਾਨੂੰ ਨੋਬੇਲ ਪੁਰਸਕਾਰ ਮਿਲੇਗਾ? ਬਿਲਕੁਲ ਨਹੀਂ। ਉਹ ਅਜਿਹੇ ਕਿਸੇ ਵਿਅਕਤੀ ਨੂੰ ਪੁਰਸਕਾਰ ਦੇਣਗੇ ਜਿਸ ਨੇ ਕੋਈ ਕੰਮ ਨਹੀਂ ਕੀਤਾ ਹੋਵੇਗਾ। ਉਹ ਇਹ ਪੁਰਸਕਾਰ ਉਸ ਵਿਅਕਤੀ ਨੂੰ ਦੇਣਗੇ ਜਿਸ ਨੇ ਡੋਨਲਡ ਟਰੰਪ ਦੇ ਦਿਮਾਗ ਬਾਰੇ ਕਿਤਾਬ ਲਿਖੀ ਹੋਵੇਗੀ। ਨੋਬੇਲ ਪੁਰਸਕਾਰ ਲੇਖਕ ਨੂੰ ਜਾਵੇਗਾ ਪਰ ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ।’’ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਨਾ ਮਿਲਿਆ ਤਾਂ ਇਹ ਮੁਲਕ ਲਈ ਵੱਡੀ ਬੇਇੱਜ਼ਤੀ ਹੋਵੇਗੀ ਅਤੇ ਉਹ ਇਹ ਨਹੀਂ ਚਾਹੁੰਦੇ ਹਨ।

ਟਰੰਪ ਨੂੰ ਝਟਕਾ, ਲਿਜ਼ਾ ਕੁੱਕ ਫੈਡਰਲ ਰਿਜ਼ਰਵ ਗਵਰਨਰ ਬਣੀ ਰਹੇਗੀ

Advertisement

ਵਾਸ਼ਿੰਗਟਨ: ਸੁਪਰੀਮ ਕੋਰਟ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਝਟਕਾ ਦਿੰਦਿਆਂ ਲਿਜ਼ਾ ਕੁੱਕ ਨੂੰ ਫੈਡਰਲ ਰਿਜ਼ਰਵ ਦਾ ਗਵਰਨਰ ਬਣੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਉਸ ਨੂੰ ਕੇਂਦਰੀ ਬੈਂਕ ਤੋਂ ਫੌਰੀ ਹਟਾਉਣ ਸਬੰਧੀ ਟਰੰਪ ਪ੍ਰਸ਼ਾਸਨ ਦੀ ਅਪੀਲ ’ਤੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਇਕ ਹੁਕਮ ’ਚ ਅਦਾਲਤ ਨੇ ਕਿਹਾ ਕਿ ਉਹ ਜਨਵਰੀ ’ਚ ਰਾਸ਼ਟਰਪਤੀ ਟਰੰਪ ਵੱਲੋਂ ਕੁੱਕ ਨੂੰ ਫੈੱਡ ਬੋਰਡ ਤੋਂ ਹਟਾਉਣ ਦੀ ਅਪੀਲ ’ਤੇ ਦਲੀਲਾਂ ਸੁਣਨਗੇ। -ਏਪੀ

Advertisement
Show comments