DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ISRO ਦਾ ਧਰਤੀ ਨਿਰੀਖਣ ਮਿਸ਼ਨ ਹੋਇਆ ਫੇਲ੍ਹ

1993 ਤੋਂ ਬਾਅਦ PSLV ਦੀ ਤੀਜੀ ਅਜਿਹੀ ਨਾਕਾਮੀ
  • fb
  • twitter
  • whatsapp
  • whatsapp
Advertisement

ਸ੍ਰੀਹਰੀਕੋਟਾ(ਆਂਧਰਾ ਪ੍ਰਦੇਸ਼), 18 ਮਈ

ISRO Mission: ਭਾਰਤੀ ਪੁਲਾੜ ਖੋਜ ਸੰਸਥਾਨ (ISRO) ਦਾ ਧਰੁਵੀ ਉਪਗ੍ਰਹਿ ਲਾਂਚ ਵਹੀਕਲ (PSLV)-ਸੀ61 ਰਾਕੇਟ ਤੀਜੇ ਪੜਾਅ ਵਿਚ ਦਬਾਅ ਸਬੰਧੀ ਸਮੱਸਿਆ ਕਰਕੇ ਧਰਤੀ ਨਿਰੀਖਣ ਲਈ ਭੇਜੇ ਜਾਣ ਵਾਲੇ ਉਪਗ੍ਰਹਿ ਨੂੰ ਲਾਂਚ ਕਰਨ ਵਿਚ ਨਾਕਾਮ ਰਿਹਾ। 1993 ਤੋਂ ਬਾਅਦ PSLV ਦੀ ਤੀਜੀ ਅਜਿਹੀ ਨਾਕਾਮੀ ਹੈ। ਪੁਲਾੜ ਏਜੰਸੀ ਦੇ ਚੇਅਰਮੈਨ ਵੀ. ਨਾਰਾਇਣਨ ਨੇ ਇਹ ਜਾਣਕਾਰੀ ਦਿੱਤੀ। ਪੁਲਾੜ ਏਜੰਸੀ ਦਾ ਇਹ 101ਵਾਂ ਮਿਸ਼ਨ ਸੀ। ਪੀਐੱਸਐੈੱਲਵੀ ਨੇ ਪਹਿਲਾਂ ਤੋਂ ਨਿਰਧਾਰਿਤ ਸਮੇਂ ਮੁਤਾਬਕ ਸਵੇਰੇ 5:59 ਵਜੇ ਉਡਾਣ ਭਰੀ, ਪਰ ਮਿਸ਼ਨ ਦੇ ਟੀਚੇ ਪੂਰੇ ਨਹੀਂ ਹੋ ਸਕੇ।

Advertisement

ਨਾਰਾਇਣਨ ਨੇ ਕਿਹਾ, ‘‘ਅੱਜ ਸਾਡਾ ਸ੍ਰੀਹਰੀਕੋਟਾ ਤੋਂ ਪੀਐੱਸਐੱਲਵੀ ਸੀ61 ਈਓਐੱਸ 09 ਮਿਸ਼ਨ ਤਹਿਤ 101ਵੇਂ ਲਾਂਚ ਦਾ ਟੀਚਾ ਸੀ। ਪੀਐੱਸਐੱਲਵੀ ਚਾਰ ਪੜਾਵਾਂ ਵਾਲਾ ਵਹੀਕਲ ਹੈ ਤੇ ਦੂਜੇ ਪੜਾਅ ਤੱਕ ਇਸ ਦਾ ਪ੍ਰਦਰਸ਼ਨ ਆਮ ਵਾਂਗ ਸੀ। ਤੀਜੇ ਪੜਾਅ ਵਿਚ ਮੋਟਰ ਸਹੀ ਤਰੀਕੇ ਨਾਲ ਚਾਲੂ ਹੋ ਗਈ ਸੀ, ਪਰ ਇਸ ਪੜਾਅ ਦੇ ਸੰਚਾਲਨ ਦੌਰਾਨ ਮਿਸ਼ਨ ਪੂਰਾ ਨਹੀਂ ਹੋ ਸਕਿਆ...।’’ ਤੀਜਾ ਪੜਾਅ ਇਕ ਠੋਸ ਮੋਟਰ ਪ੍ਰਣਾਲੀ ਹੈ।

ਨਰਾਇਣਨ ਨੇ ਕਿਹਾ, ‘‘...ਮੋਟਰ ਕੇਸ ਦੇ ਚੈਂਬਰ ਦਬਾਅ ਵਿਚ ਨਿਘਾਰ ਆਇਆ ਤੇ ਮਿਸ਼ਨ ਪੂਰਾ ਨਹੀਂ ਹੋ ਸਕਿਆ। ਅਸੀਂ ਇਸ ਪੂਰੇ ਅਮਲ ਦੀ ਸਮੀਖਿਆ ਕਰ ਰਹੇ ਹਾਂ ਤੇ ਜਲਦੀ ਹੀ ਜਾਣਕਾਰੀ ਦੇਵਾਂਗੇ।’’

ਪੀਐੱਸਐੱਲਵੀ ਨੂੰ ਆਪਣੇ 63ਵੇਂ ਮਿਸ਼ਨ ਤਹਿਤ ਧਰਤੀ ਦੇ ਨਿਰੀਖਣ ਸੈਟੇਲਾਈਟ (ਈਓਐੱਸ-09) ਨੂੰ ਲੈ ਕੇ ਜਾਣਾ ਸੀ। ਈਓਐੱਸ ਸਾਲ 2022 ਵਿਚ ਲਾਂਚ ਕੀਤੇ ਗਏ ਈਓਐੱਸ-04 ਵਰਗਾ ਇਕ ਉਪਗ੍ਰਹਿ ਹੈ। ‘ਸੀ-ਬੈਂਡ ਸਿੰਥੈਟਿਕ ਅਪਰਚਰ ਰਡਾਰ’ ਨਾਲ ਲੈਸ ਈਓਐੱਸ-09 ਹਰ ਤਰ੍ਹਾਂ ਦੇ ਮੌਸਮ ਵਿਚ ਕਿਸੇ ਵੀ ਸਮੇਂ ਧਰਤੀ ਦੀ ਸਤਹਿ ਦੀ ‘ਹਾਈ ਰੈਸੋਲਿਊਸ਼ਨ’ ਤਸਵੀਰਾਂ ਲੈਣ ਦੇ ਸਮਰੱਥ ਹੈ।

ਇਹ ਉਪਗ੍ਰਹਿ ਖੇਤੀਬਾੜੀ ਅਤੇ ਜੰਗਲਾਤ ਨਿਗਰਾਨੀ ਤੋਂ ਲੈ ਕੇ ਆਫ਼ਤ ਪ੍ਰਬੰਧਨ, ਸ਼ਹਿਰੀ ਯੋਜਨਾਬੰਦੀ ਅਤੇ ਰਾਸ਼ਟਰੀ ਸੁਰੱਖਿਆ ਤੱਕ ਦੇ ਕਾਰਜਾਂ ਲਈ ਮਹੱਤਵਪੂਰਨ ਹੈ। ਵਿਗਿਆਨੀਆਂ ਮੁਤਾਬਕ ਉਪਗ੍ਰਹਿ ਦੇ ਪ੍ਰਭਾਵਸ਼ਾਲੀ ਮਿਸ਼ਨ ਲਾਈਫ ਤੋਂ ਬਾਅਦ ਇਸ ਨੂੰ ਡੀ-ਆਰਬਿਟ ਕਰਨ ਲਈ ਕਾਫ਼ੀ ਬਾਲਣ ਰਾਖਵਾਂ ਰੱਖਿਆ ਗਿਆ ਸੀ ਤਾਂ ਜੋ ਇਸ ਨੂੰ ਦੋ ਸਾਲਾਂ ਦੇ ਅੰਦਰ ਪੰਧ ਵਿੱਚ ਹੇਠਾਂ ਲਿਆਂਦਾ ਜਾ ਸਕੇ, ਜਿਸ ਨਾਲ ਮਲਬਾ-ਮੁਕਤ ਮਿਸ਼ਨ ਯਕੀਨੀ ਬਣ ਸਕੇ। -ਪੀਟੀਆਈ

Advertisement
×