Israel Foreign Minister visit India: ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਡੀਓਨ ਸਾਰ (Gideon Sa'ar) ਅਗਲੇ ਹਫ਼ਤੇ ਭਾਰਤ ਦਾ ਦੌਰਾ ਕਰਨਗੇ ਅਤੇ ਦੇਸ਼ ਦੀ ਉੱਚ ਲੀਡਰਸ਼ਿਪ ਨਾਲ ਮੁਲਾਕਾਤ ਕਰਨਗੇ । ਇਸ ਦੇ ਨਾਲ ਹੀ ਭਾਰਤ ਅਤੇ ਇਜ਼ਰਾਈਲ ਦੇ ਦੁਵੱਲੇ ਅਤੇ ਖੇਤਰੀ ਮੁੱਦਿਆਂ ’ਤੇ ਖੇਤਰੀ ਮੁੱਦਿਆ ’ਤੇ ਚਰਚਾ ਵੀ ਕੀਤੀ ਜਾਵੇਗੀ।
ਸੂਤਰਾ ਅਨੁਸਾਰ, “ ਸਾਰ 4 ਅਤੇ 5 ਨਵੰਬਰ ਨੂੰ ਨਵੀਂ ਦਿੱਲੀ ਦੇ ਦੋ ਦਿਨਾਂ ਦੌਰੇ ’ਤੇ ਹੋਣਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਭਾਰਤੀ ਹਮਰੁਤਬਾ ਐਸ ਜੈਸ਼ੰਕਰ ਨਾਲ ਮੁਲਾਕਾਤ ਕਰਨਗੇ।”
ਖੇਤਰ ਵਿੱਚ ਗੜਬੜੀ ਦੇ ਬਾਵਜੂਦ, ਪਿਛਲੇ ਦੋ ਸਾਲਾਂ ਵਿੱਚ ਇਜ਼ਰਾਈਲ ਤੋਂ ਭਾਰਤ ਦੇ ਕਈ ਉੱਚ-ਪੱਧਰੀ ਦੌਰੇ ਹੋਏ । ਹਾਲ ਹੀ ਵਿੱਚ ਵਿੱਤ ਮੰਤਰੀ ਬੇਜ਼ਲੇਲ ਸਮੋਟਰਿਚ, ਅਰਥ ਵਿਵਸਥਾ ਮੰਤਰੀ ਨੀਰ ਬਰਕਤ, ਖੇਤੀਬਾੜੀ ਮੰਤਰੀ ਅਵੀ ਡਿਚਟਰ ਅਤੇ ਸੈਰ-ਸਪਾਟਾ ਮੰਤਰੀ ਹੈਮ ਕਾਟਜ਼ ਵੱਲੋਂ ਹੋਰਾਂ ਵੱਲੋਂ ਭਾਰਤ ਦਾ ਦੌਰਾ ਕੀਤਾ ਗਿਆ।
ਭਾਰਤ ਅਤੇ ਇਜ਼ਰਾਈਲ ਨੇ ਸਤੰਬਰ ਵਿੱਚ ਵਿੱਤ ਮੰਤਰੀ ਸਮੋਟਰਿਚ ਦੀ ਫੇਰੀ ਦੌਰਾਨ ਇੱਕ ਦੁਵੱਲੀ ਨਿਵੇਸ਼ ਸੰਧੀ (BIT) ’ਤੇ ਹਸਤਾਖਰ ਕੀਤੇ ਸਨ ਤਾਂ ਜੋ ਆਰਥਿਕ ਅਤੇ ਵਿੱਤੀ ਸਬੰਧਾਂ ਨੂੰ ਡੂੰਘਾ ਕੀਤਾ ਜਾ ਸਕੇ।

