ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗਾਜ਼ਾ ਵਿੱਚ ਵੱਧ ਰਹੀ ਭੁੱਖਮਰੀ ਨਾਲ ਨਜਿੱਠਣ ਲਈ ਤਿੰਨ ਇਲਾਕਿਆਂ ਵਿੱਚ ਲੜਾਈ ਰੋਕੇਗੀ ਇਜ਼ਰਾਇਲੀ ਫੌਜ

ਜੰਗ ਤੇ ‘ਰਣਨੀਤਕ ਵਿਰਾਮ’ ਲਗਾਉਣ ਦਾ ਫੈਸਲਾ
ਸੰਕੇਤਕ ਤਸਵੀਰ।
Advertisement

ਇਜ਼ਰਾਇਲੀ ਫੌਜ ਨੇ ਕਿਹਾ ਕਿ ਉਹ ਖੇਤਰ ਵਿੱਚ ਵਿਗੜਦੀ ਮਨੁੱਖੀ ਸਥਿਤੀ ਨਾਲ ਨਜਿੱਠਣ ਲਈ ਗਾਜ਼ਾ ਦੇ ਤਿੰਨ ਇਲਾਕਿਆਂ ਵਿੱਚ ਲੜਾਈ ਅਸਥਾਈ ਤੌਰ 'ਤੇ ਰੋਕ ਦੇਵੇਗੀ। ਅਗਲੇ ਨੋਟਿਸ ਤੱਕ ਐਤਵਾਰ ਤੋਂ ਹਰ ਰੋਜ਼ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਮੁਵਾਸੀ, ਦੀਰ ਅਲ-ਬਲਾਹ ਅਤੇ ਗਾਜ਼ਾ  ਸ਼ਹਿਰ ਵਿੱਚ ਆਪਣੀਆਂ ਗਤੀਵਿਧੀਆਂ ਨੁੂੰ ਰੋਕੇਗੀ।

ਫੌਜ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਗਾਜ਼ਾ ਵਿੱਚ ਲੋਕਾਂ ਨੂੰ ਭੋਜਨ ਅਤੇ ਹੋਰ ਸਪਲਾਈ ਪਹੁੰਚਾਉਣ ਵਿੱਚ ਸਹਾਇਤਾ ਏਜੰਸੀਆਂ ਦੀ ਮਦਦ ਲਈ ਸੁਰੱਖਿਅਤ ਰਸਤੇ ਵੀ ਸਥਾਪਤ ਕਰੇਗੀ।ਹਾਲ ਵਿੱਚ ਭੋਜਨ ਵੰਡ ਸਥਾਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹੋਏ ਕਈ ਸੌ ਫਲਸਤੀਨੀ ਮਾਰੇ ਗਏ ਸਨ।

Advertisement

ਫੌਜ ਨੇ ਇਹ ਬਿਆਨ ਅਜਿਹੇ ਸਮੇਂ ਜਾਰੀ ਕੀਤਾ ਜਦੋਂ ਗਾਜ਼ਾ ਵਿੱਚ ਭੁੱਖਮਰੀ ਕਾਰਨ ਮੌਤਾਂ ਦੀ ਗਿਣਤੀ ਵਧੀ ਹੈ। ਹਾਲ ਹੀ ਦੇ ਹਫ਼ਤਿਆਂ ਵਿੱਚ ਰਾਹਤ ਸਪਲਾਈ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਗਾਜ਼ਾ ਵਿੱਚ ਕਈ ਫਲਸਤੀਨੀ ਮਾਰੇ ਗਏ ਹਨ।

 

Advertisement
Tags :
Deir al-BalahGaza CityHumanitarian Stepsisrael gaza warIsraeli militaryMuwasiTactical Pause